ਸਟੇਰਿੰਗ ਫੇਲ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋਈ ਬੱਸ, ਵਾਲ-ਵਾਲ ਬਚੀਆਂ ਸਵਾਰੀਆਂ

04/10/2018 6:35:48 PM

ਨਵਾਂਸ਼ਹਿਰ (ਜੋਬਨ)— ਬਹਿਰਾਮ-ਮਾਹਿਲਪੁਰ ਰੋਡ 'ਤੇ ਨਹਿਰ ਨੇੜੇ ਫਗਵਾੜਾ ਤੋਂ ਮਾਹਿਲਪੁਰ ਨੂੰ ਜਾ ਰਹੀ ਧਾਲੀਵਾਲ ਕੰਪਨੀ ਦੀ ਬੱਸ ਪੀ. ਬੀ.08 ਡੀ.44581 ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ ਨੂੰ ਸੁਖਵਿੰਦਰ ਸਿੰਘ ਪੁੱਤਰ ਸੋਹਣ ਲਾਲ ਵਾਸੀ ਮੋਰਾਵਾਲੀ ਚਲਾ ਰਿਹਾ ਸੀ, ਜਿਉ ਹੀ ਉਕਤ ਬੱਸ ਡੂੰਘੇ ਖੱਡਿਆਂ 'ਚੋਂ ਲੰਘ ਰਹੀ ਸੀ ਤਾਂ ਇਸੇ ਦੌਰਾਨ ਬੱਸ ਦਾ ਸਟੇਰਿੰਗ ਫੇਲ ਹੋ ਗਿਆ ਅਤੇ ਇਹ ਬੱਸ ਸੱਜੇ ਪਾਸੇ ਡੂੰਘੀ ਖੱਡ 'ਚ ਜਾ ਧੱਸੀ। ਗਨੀਮਤ ਇਹ ਰਹੀ ਕਿ ਇਕ ਵੱਡੇ ਦਰੱਖਤ ਦੇ ਆਸਰੇ ਇਹ ਬੱਸ ਪਲਟਨ ਤੋਂ ਬੱਚ ਗਈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬੱਸ 'ਚ 45 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਕੁਝ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਸਵਾਰੀਆਂ 'ਚੋਂ ਸੁਰਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਜੈਤਪੁਰ ਦਾ ਸੱਜਾ ਮੋਢਾ ਉਤਰ ਗਿਆ। ਉਕਤ ਔਰਤ ਨੇ ਆਪਣਾ 9 ਸਾਲ ਦਾ ਲੜਕਾ ਬਾਰੀ 'ਚੋਂ ਬਾਹਰ ਖੇਤ ਵੱਲ ਸੁੱਟ ਦਿੱਤਾ ਕਿ ਮੇਰੇ ਪੁੱਤਰ ਨੂੰ ਕੁਝ ਨਾ ਹੋਵੇ ।

PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ ਦੇ ਏ. ਐੱਸ. ਆਈ ਬਲਬੀਰ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪੁੱਜੇ ਅਤੇ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਦੀ ਮਦਦ ਕੀਤੀ। ਉਥੇ ਹੀ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੜਕ 'ਚ ਲਗਭਗ ਇਕ ਸਾਲ ਤੋਂ ਬਹਿਰਾਮ ਤੋਂ ਕਟਾਰੀਆਂ ਤੱਕ ਡੂੰਘੇ-ਡੂੰਘੇ ਖੱਡੇ ਪਏ ਹੋਏ ਹਨ , ਜਿਸ ਕਾਰਨ ਪਿਛਲੇ ਲੰਮੇ ਸਮੇਂ ਤੋ ਆਏ ਦਿਨੀਂ ਇਸ ਸੜਕ 'ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ।

PunjabKesari

ਪੰਜਾਬ ਸਰਕਾਰ, ਸਬੰਧਤ ਮਹਿਕਮਾ ਅਤੇ ਪ੍ਰਸ਼ਾਸ਼ਨ ਦੀ ਬੇ-ਰੁੱਖੀ ਦਾ ਸ਼ਿਕਾਰ ਇਹ ਸੜਕ ਲੰੰਮੇ ਸਮੇਂ ਤੋ ਆਪਣੀ ਕਿਸਮਤ 'ਤੇ ਰੋ ਰਹੀ ਹੈ। ਜਿਸ ਕਾਰਨ ਰਾਹਗੀਰ ਅਤੇ ਇਲਾਕੇ ਦੇ ਲੋਕ ਇਸ ਸੜਕ ਤੋਂ ਬਹੁਤ ਪਰੇਸ਼ਾਨ ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਮਹਿਕਮੇ ਦੇ ਕੁਝ ਅਧਿਕਾਰੀਆਂ ਨੇ ਇਨ੍ਹਾਂ ਖੱਡਿਆਂ 'ਚ ਸੁੱਕੀ ਮਿੱਟੀ ਪਾਈ ਸੀ ਜੋ ਧੂੜ ਬਣ ਕੇ ਉੱਡ ਗਈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਕਤ ਸੜਕ ਦਾ ਥੋੜ੍ਹੇ ਦਿਨਾਂ 'ਚ ਸੁਧਾਰ ਨਾ ਕੀਤਾ ਤਾਂ ਇਲਾਕੇ ਦੇ ਲੋਕ ਅਤੇ ਰਾਹਗੀਰਾਂ ਵੱਲੋਂ ਰੱਲ ਕੇ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ।


Related News