ਸਵਾਰੀਆਂ ਨਾਲ ਭਰੀ ਚੱਲਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਖੇਤਾਂ ’ਚ ਪਲਟੀ

Tuesday, Feb 08, 2022 - 06:16 PM (IST)

ਸਵਾਰੀਆਂ ਨਾਲ ਭਰੀ ਚੱਲਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਖੇਤਾਂ ’ਚ ਪਲਟੀ

ਗਿੱਦੜਬਾਹਾ (ਚਾਵਲਾ) : ਮਲੋਟ ਤੋਂ ਵਾਇਆ ਥਰਾਜਵਾਲਾ ਗਿੱਦੜਬਾਹਾ ਆ ਰਹੀ ਸੰਦੀਪ ਬੱਸ ਸਰਵਿਸ ਦੀ ਮਿੰਨੀ ਬੱਸ ਨੰਬਰ ਪੀ.ਬੀ.04/ਏਡੀ 7149 ਸਟੇਅਰਿੰਗ ਖੁੱਲ੍ਹਣ ਕਾਰਨ ਖੇਤਾਂ ’ਚ ਜਾ ਕੇ ਪਲਟ ਗਈ। ਇਸ ਹਾਦਸੇ ’ਚ 10 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸ੍ਰੀ ਵਿਵੇਕ ਆਸ਼ਰਮ ਸ਼ਮਿੰਦਰ ਸਿੰਘ ਮੰਗਾ ਤੇ ਰਾਹਤ ਫਾਊਂਡੇਸ਼ਨ ਕਾਲਾ ਚੌਧਰੀ ਵੱਲੋਂ ਅਤੇ 108 ਐਂਬੂਲੈਂਸਾਂ ਰਾਹੀਂ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਉੱਧਰ ਹਾਦਸੇ ਦੀ ਸੂਚਨਾਂ ਮਿਲਣ ਦੇ ਗਿੱਦੜਬਾਹਾ ਦੇ ਡੀ.ਐੱਸ.ਪੀ. ਨਰਿੰਦਰ ਸਿੰਘ ਅਤੇ ਐੱਸ.ਐੱਚ.ਓ. ਮਨਿੰਦਰ ਸਿੰਘ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਬੱਸ ਸਵਾਰਾਂ ਨੇ ਦੱਸਿਆ ਕਿ ਬੱਸ ਵਿਚ ਕਰੀਬ 20 ਸਵਾਰੀਆਂ ਸਨ ਅਤੇ ਬੱਸ ਅਜੇ ਗਿੱਦੜਬਾਹਾ ਤੋਂ ਕਰੀਬ 2 ਕਿਲੋਮੀਟਰ ਦੂਰ ਸੀ ਤਾਂ ਅਚਾਨਕ ਬੱਸ ਦਾ ਸਟੇਅਰਿੰਗ ਖੁੱਲ੍ਹ ਗਿਆ ਅਤੇ ਬੱਸ ਬੇਕਾਬੂ ਹੁੰਦੀ ਹੋਈ ਖੇਤਾਂ ਵਿਚ ਜਾ ਕੇ ਪਲਟ ਗਈ।

ਇਸ ਹਾਦਸੇ ਵਿਚ ਅਵਤਾਰ ਸਿੰਘ ਪੁੱਤਰ ਗੁਰਰਾਜ ਸਿੰਘ, ਪ੍ਰੀਤੋ ਪਤਨੀ ਗੁਰਦੇਵ ਸਿੰਘ, ਰਾਜ ਕੌਰ ਪਤਨੀ ਜਗਮੀਤ ਸਿੰਘ, ਇਕਬਾਲ ਖਾਨ ਪੁੱਤਰ ਉਦਮ ਰਹਿਮਾਨ, ਮਨਦੀਪ ਕੌਰ ਪਤਨੀ ਗੁਰਭੇਜ ਸਿੰਘ, ਜਸਵਿੰਦਰ ਕੌਰ ਪਤਨੀ ਮੰਦਰ ਸਿੰਘ, ਲਵਜੋਤ ਸਿੰਘ ਪੁੱਤਰ ਗੁਰਤੇਜ਼ ਸਿੰਘ, ਗੁਰਨਾਮ ਸਿੰਘ ਪੁੱਤਰ ਦਲੀਪ ਸਿੰਘ, ਗਗਨਦੀਪ ਸਿੰਘ ਪੁੱਤਰ ਮੰਦਰ ਸਿੰਘ, ਜਸਮੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਥਰਾਜਵਾਲਾ ਅਤੇ ਜਗਮੀਤ ਕੌਰ ਪਤਨੀ ਸਤਨਾਮ ਸਿੰਘ ਜ਼ਖਮੀ ਹੋ ਗਏ। ਇਸ ਮੌਕੇ ਸਿਵਲ ਹਸਪਤਾਲ ਦੇ ਡਿਊਟੀ ਡਾ. ਹਰਸ਼ ਗਰਗ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਅਤੇ ਸਾਰੇ ਹੀ ਖਤਰੇ ਤੋਂ ਬਾਹਰ ਹਨ।


author

Gurminder Singh

Content Editor

Related News