ਬੱਸ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

06/20/2018 7:58:41 AM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਸਥਾਨਕ ਪਟਿਆਲਾ ਰੋਡ ਮੋਰਾਂਵਾਲੀ ਵਿਚ ਇਕ ਵਿਅਕਤੀ ਦੀ ਬੀਤੇ ਦਿਨੀਂ ਬਸ ਦੀ ਚਪੇਟ ਵਿਚ ਆ ਜਾਣ ਨਾਲ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਮਿਠੂ ਰਾਮ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ (42) ਸ਼ਾਮ ਕਰੀਬ ਅੱਠ ਵਜੇ ਪਿੰਡ ਕੁਲਾਰ ਖੁਰਦ ਤੋਂ ਦੁੱਧ ਲੈ ਕੇ ਸਕੂਟਰੀ 'ਤੇ ਸੁਨਾਮ ਆ ਰਿਹਾ ਸੀ।
ਇਸ ਦੌਰਾਨ ਪਟਿਆਲਾ ਰੋਡ 'ਤੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਣ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।


Related News