ਫਾਜ਼ਿਲਕਾ ''ਚ ਵੱਡੀ ਵਾਰਦਾਤ, ਬਰਗਰ ਦੇ 20 ਰੁਪਏ ਬਦਲੇ ਨੌਜਵਾਨ ਦਾ ਕਤਲ

Saturday, Feb 08, 2020 - 06:51 PM (IST)

ਫਾਜ਼ਿਲਕਾ ''ਚ ਵੱਡੀ ਵਾਰਦਾਤ, ਬਰਗਰ ਦੇ 20 ਰੁਪਏ ਬਦਲੇ ਨੌਜਵਾਨ ਦਾ ਕਤਲ

ਫ਼ਾਜ਼ਿਲਕਾ (ਨਾਗਪਾਲ) : ਬੀਤੀ ਰਾਤ ਫਾਜ਼ਿਲਕਾ ਵਿਚ ਬਰਗਰ ਦੇ ਸਿਰਫ 20 ਰੁਪਇਆਂ ਨੂੰ ਲੈ ਕੇ ਹੋਏ ਝਗੜੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਦੇ ਬਾਰਡਰ ਰੋਡ 'ਤੇ ਸੁਖਵਿੰਦਰ ਮਸੀਹ (22) ਨਾਂ ਦਾ ਨੌਜਵਾਨ ਫਾਸਫੂਡ ਦੀ ਰੇਹੜੀ ਲਾਉਂਦਾ ਸੀ ਅਤੇ ਇਕ ਰੇਸ਼ਮ ਸਿੰਘ ਨਾਂ ਦਾ ਨੌਜਵਾਨ ਉਸ ਕੋਲ ਬਰਗਰ ਖਾਣ ਆਇਆ ਅਤੇ ਉਸ ਨੇ ਰੇਹੜੀ ਚਾਲਕ ਸੁਖਵਿੰਦਰ ਮਸੀਹ ਕੋਲੋਂ ਬਰਗਰ ਖਾਧਾ ਜਦੋਂ ਰੇਹੜੀ ਚਾਲਕ ਨੇ ਉਕਤ ਨੌਜਵਾਨ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੌਜਵਾਨ ਨੇ ਸੁਖਵਿੰਦਰ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੇਸ਼ਮ ਨੇ ਸੁਖਵਿੰਦਰ ਦੇ ਪਤਾਲੂ 'ਚ ਜ਼ੋਰਦਾਰ ਗੋਡਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ। 

ਦੂਜੇ ਪਾਸੇ ਡੀ.ਐਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਰੇਸ਼ਮ ਸਿੰਘ ਮ੍ਰਿਤਕ ਸੁਖਵਿੰਦਰ ਮਸੀਹ ਦਾ ਗੁਆਂਢੀ ਹੈ ਅਤੇ ਇਨ੍ਹਾਂ ਦਾ ਬਰਗਰ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦਾ ਕਾਰਨ ਗੁਪਤ ਅੰਗ 'ਤੇ ਵੱਜੀ ਸੱਟ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਰੇਸ਼ਮ ਮੌਕੇ ਤੋਂ ਫਰਾਰ ਹੋ ਗਿਆ, ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News