ਅਹਿਮ ਖ਼ਬਰ : ਅਧਿਆਪਕਾਂ ’ਤੇ ਘਟੇਗਾ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ, ਸਰਕਾਰ ਨੇ ਚੁੱਕਿਆ ਇਹ ਕਦਮ

Wednesday, Jul 12, 2023 - 01:30 AM (IST)

ਅਹਿਮ ਖ਼ਬਰ : ਅਧਿਆਪਕਾਂ ’ਤੇ ਘਟੇਗਾ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ, ਸਰਕਾਰ ਨੇ ਚੁੱਕਿਆ ਇਹ ਕਦਮ

ਲੁਧਿਆਣਾ (ਵਿੱਕੀ)-ਪੰਜਾਬ ’ਚ ਲੱਗਭਗ ਸਵਾ ਸਾਲ ਪਹਿਲਾਂ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਗ਼ੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਭਾਵ ਪੰਜਾਬ ’ਚ ਹੁਣ ਉਹ ਦਿਨ ਦੂਰ ਨਹੀਂ, ਜਦ ਅਧਿਆਪਕ ਸਿਰਫ ਸਕੂਲਾਂ ’ਚ ਪੜ੍ਹਾਉਣ ਦੀ ਡਿਊਟੀ ਹੀ ਕਰਦੇ ਦਿਖਾਈ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ’ਚ ਖ਼ਤਰਾ ਬਰਕਰਾਰ, ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਹੋਰ ਪਾਣੀ

ਇਸੇ ਲੜੀ ਤਹਿਤ ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ’ਚ ਕੈਂਪਸ ਮੈਨੇਜਰਾਂ ਦੀ ਨਿਯੁਕਤ ਕਰਨ ਲਈ ਕਦਮ ਵਧਾਏ ਹਨ। ਪਹਿਲੇ ਪੜਾਅ ’ਚ ਸੂਬੇ ਦੇ ਵੱਖ-ਵੱਖ 150 ਸਰਕਾਰੀ ਸੀਨੀ. ਸੈਕੰ. ਸਕੂਲਾਂ ’ਚ ਕੈਂਪਸ ਮੈਨੇਜਰ ਦੀ ਨਿਯੁਕਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਵੇਂ ਆਊਟਸੋਰਸ ਏਜੰਸੀਆਂ ਜ਼ਰੀਏ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਸਿਰਫ ਅਸਥਾਈ ਤੌਰ ’ਤੇ ਹੋਵੇਗੀ, ਜਿਸ ਲਈ ਵਿਭਾਗ ਦੇ ਨੋਟੀਫਿਕੇਸ਼ਨ ’ਚ ਕਈ ਸ਼ਰਤਾਂ ਰੱਖੀਆਂ ਗਈਆਂ ਹਨ। ਵਿਭਾਗ ਵੱਲੋਂ ਕੇਂਦਰ ਜਾਂ ਕਿਸੇ ਸੂਬਾ ਸਰਕਾਰ, ਸਥਾਨਕ ਸਰਕਾਰਾਂ ਜਾਂ ਇਸ ਦੇ ਬਰਾਬਰ ਦੀਆਂ ਸੇਵਾਵਾਂ ਤੋਂ ਘੱਟ ਤੋਂ ਘੱਟ ਕੈਟਾਗਰੀ-ਸੀ ਤੋਂ ਰਿਟਾਇਰ ਹੋਣ ਵਾਲੇ ਅਨੁਭਵੀ ਉਮੀਦਵਾਰ ਨੂੰ ਹੀ ਇਸ ਅਹੁਦੇ ’ਤੇ ਲਗਾਇਆ ਜਾਣਾ ਹੈ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

 ਨਿਯੁਕਤੀ ਵਾਲੇ ਸਕੂਲ ਸਮੇਤ ਕਲੱਸਟਰ ਸਕੂਲਾਂ ਦੇ ਕਾਰਜ ’ਤੇ ਵੀ ਦੇਣਾ ਹੋਵੇਗਾ ਧਿਆਨ

ਸਿੱਖਿਆ ਵਿਭਾਗ ਨੇ ਅਰਜ਼ੀਆਂ ਦੀਆਂ ਕਈ ਸ਼ਰਤਾਂ ਨਾਲ ਕੈਂਪਸ ਮੈਨੇਜਰਾਂ ਦੀ ਡਿਊਟੀ ਵੀ ਦੱਸੀ ਹੈ। ਕੈਂਪਸ ਮੈਨੇਜਰਾਂ ਨੂੰ ਨਿਯੁਕਤੀ ਵਾਲੇ ਸਕੂਲ ਦੇ ਨਾਲ ਕਲੱਸਟਰ ਸਕੂਲਾਂ ’ਚ ਵੀ ਸਾਰੇ ਕਾਰਜ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਡਰੈੱਸ ਪਾ ਕੇ ਹੀ ਸਕੂਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਪੁੱਜਣ ਦੇ ਨਾਲ ਸਕੂਲ ਬੰਦ ਹੋਣ ਤੋਂ ਅੱਧਾ ਘੰਟਾ ਬਾਅਦ ਤੱਕ ਰੁਕਣਾ ਹੋਵੇਗਾ। ਡਿਊਟੀ ਵਾਲੇ ਸਕੂਲ ਦੇ ਨਾਲ ਕਲੱਸਟਰ ਸਕੂਲਾਂ ’ਚ ਚੱਲ ਰਹੇ ਸਿਵਲ ਵਰਕਸ ਦੇ ਕਾਰਜਾਂ ਦਾ ਨਿਰੀਖਣ ਕਰਨ ਦੇ ਨਾਲ ਇਸ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਦੀ ਜ਼ਿੰਮੇਵਾਰੀ ਵੀ ਮੈਨੇਜਰਾਂ ਦੀ ਹੋਵੇਗੀ। ਸਕੂਲਾਂ ਦੇ ਖੇਡ ਮੈਦਾਨਾਂ, ਕਲਾਸਾਂ ਅਤੇ ਸਕੂਲ ਕੈਂਪਸ ਦੇ ਇਨਫ੍ਰਾਸਟਰੱਕਚਰ ਦੇ ਨਾਲ ਬਿਜਲੀ ਅਤੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਵੀ ਕੈਂਪਸ ਮੈਨੇਜਰਾਂ ਦੇ ਮੋਢਿਆਂ ’ਤੇ ਹੋਵੇਗੀ। ਉੱਥੇ ਸਕੂਲਾਂ ’ਚ ਆਉਣ ਵਾਲੀਆਂ ਹੋਰ ਮੁਸ਼ਕਿਲਾਂ ਦਾ ਹੱਲ ਕਰਨ ਦੇ ਨਾਲ ਮਿਡ-ਡੇ ਮੀਲ ਵਰਕਰਾਂ ਨਾਲ ਤਾਲਮੇਲ ਸਥਾਪਿਤ ਕਰਨਾ ਹੋਵੇਗਾ। ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਕੈਂਪਸ ਮੈਨੇਜਰਾਂ ਦੇ ਕੰਮ ਦਾ ਸਮੇਂ-ਸਮੇਂ ’ਤੇ ਰੀਵਿਊ ਕੀਤਾ ਜਾਵੇਗਾ। ਮੈਨੇਜਮੈਂਟ ਕਮੇਟੀਆਂ ਨੂੰ ਕੈਂਪਸ ਮੈਨੇਜਰ ਦਾ ਕਾਰਜ ਤਸੱਲੀਬਖ਼ਸ਼ ਨਾ ਲੱਗਣ ’ਤੇ ਡੀ. ਈ. ਓ. ਨੂੰ ਸੂਚਿਤ ਕਰਨ ਦਾ ਅਧਿਕਾਰ ਵੀ ਸਿੱਖਿਆ ਵਿਭਾਗ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਲਈ ਖ਼ੁਦ ਡਟੇ MP ਸੁਸ਼ੀਲ ਰਿੰਕੂ, ਰੇਤਾ ਦੀਆਂ ਬੋਰੀਆਂ ਭਰ-ਭਰ ਕੇ ਚੁੱਕੀਆਂ


author

Manoj

Content Editor

Related News