ਬੁੜੈਲ ਜੇਲ ਨੂੰ ਜਲਦ ਮਿਲੇਗਾ 70 ਤੋਂ ਜ਼ਿਆਦਾ ਮੁਲਾਜ਼ਮਾਂ ਦਾ ਨਵਾਂ ਸਟਾਫ
Saturday, Nov 02, 2019 - 10:52 AM (IST)
![ਬੁੜੈਲ ਜੇਲ ਨੂੰ ਜਲਦ ਮਿਲੇਗਾ 70 ਤੋਂ ਜ਼ਿਆਦਾ ਮੁਲਾਜ਼ਮਾਂ ਦਾ ਨਵਾਂ ਸਟਾਫ](https://static.jagbani.com/multimedia/2019_11image_10_51_523822197burailjail.jpg)
ਚੰਡੀਗੜ੍ਹ (ਸਾਜਨ) : ਬੁੜੈਲ ਮਾਡਲ ਜੇਲ 'ਚ 3 ਤੋਂ 4 ਮਹੀਨਿਆਂ ਅੰਦਰ 70 ਤੋਂ ਜ਼ਿਆਦਾ ਨਵੇਂ ਅਹੁਦੇ ਭਰੇ ਜਾ ਰਹੇ ਹਨ। ਇਨ੍ਹਾਂ ਅਹੁਦਿਆਂ 'ਚ ਜੇਲ ਵਾਰਡਨ ਅਤੇ ਡਾਕਟਰਾਂ ਤੋਂ ਇਲਾਵਾ ਕਈ ਹੋਰ ਅਹੁਦੇ ਹਨ, ਜਿਨ੍ਹਾਂ ਨੂੰ ਜੇਲ 'ਚ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਦੇ ਪ੍ਰਮੋਸ਼ਨ ਨਾਲ ਭਰਿਆ ਜਾਵੇਗਾ। ਜਲਦੀ ਇਸ ਸਬੰਧੀ ਅਖਬਾਰਾਂ 'ਚ ਇਸ਼ਤਿਹਾਰ ਕੱਢਿਆ ਜਾਵੇਗਾ। ਬੁੜੈਲ ਜੇਲ ਦੇ ਜੁਆਇੰਟ ਆਈ. ਜੀ. ਵਿਰਾਟ ਮੁਤਾਬਕ ਕਾਫੀ ਦੇਰ ਤੋਂ ਜੇਲ 'ਚ ਇਹ ਅਹੁਦੇ ਖਾਲੀ ਪਏ ਸਨ, ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਨੇ ਭਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਅਗਲੇ 3-4 ਮਹੀਨਿਆਂ ਦੌਰਾਨ ਅਹੁਦੇ ਭਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਪ੍ਰਸ਼ਾਸਨ ਦੇ ਪੈਨਲ 'ਤੇ ਉਂਝ ਤਾਂ ਭਰਤੀ ਪ੍ਰਕਿਰਿਆ ਲਈ ਕਈ ਨੋਡਲ ਏਜੰਸੀਆਂ ਹਨ, ਐੱਨ. ਆਈ. ਟੀ. ਟੀ. ਆਰ. ਨੂੰ ਫਿਲਹਾਲ ਸਭ ਤੋਂ ਉੱਪਰ ਰੱਖਿਆ ਗਿਆ ਹੈ। ਹਾਲਾਂਕਿ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਇਨ੍ਹਾਂ ਅਹੁਦਿਆਂ ਦੇ ਟੈਸਟ ਲਈ ਕਿਹੜੀ ਏਜੰਸੀ ਨੂੰ ਨਿਯੁਕਤ ਕੀਤਾ ਜਾਣਾ ਹੈ। ਏਜੰਸੀ ਨੂੰ ਲੈ ਕੇ ਇਕ ਵਾਰ ਫਿਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਆਖਰੀ ਮਨਜ਼ੂਰੀ ਲਈ ਜਾਵੇਗੀ।