ਬੰਟੀ ਰੋਮਾਣਾ ਦੇ ਸਵਾਗਤੀ ਸਮਾਗਮ 'ਤੇ ਹੋਏ ਇਕੱਠ ਸਬੰਧੀ ਮਾਮਲਾ ਦਰਜ

Wednesday, Jun 17, 2020 - 11:02 PM (IST)

ਬੰਟੀ ਰੋਮਾਣਾ ਦੇ ਸਵਾਗਤੀ ਸਮਾਗਮ 'ਤੇ ਹੋਏ ਇਕੱਠ ਸਬੰਧੀ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ,(ਕੁਲਦੀਪ ਰਿੰਨੀ) : ਯੂਥ ਅਕਾਲੀ ਦਲ ਦਾ ਕੌਮੀ ਪ੍ਰਧਾਨ ਨਿਯੁਕਤ ਹੋਣ ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਸਰਾਏਨਾਗਾ ਵਿਖੇ ਹੋਏ ਸਵਾਗਤੀ ਸਮਾਗਮ ਸਬੰਧੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

15 ਜੂਨ ਨੂੰ ਯੂਥ ਅਕਾਲੀ ਦਲ ਦੇ ਨਵਨਿਯੁਕਤ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਤਾਂ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਪਿੰਡ ਸਰਾਏਨਾਗਾ ਵਿਖੇ ਸਵਾਗਤ ਕੀਤਾ ਗਿਆ। ਇਸ ਸਮਾਗਮ ਦੌਰਾਨ ਇਕਠੇ ਹੋਏ ਵਰਕਰਾਂ ਦੇ ਮਾਮਲੇ 'ਚ ਡਿਊਟੀ ਮੈਜਿਸਟਰੇਟ ਵਿਜੇ ਕੁਮਾਰ ਦੇ ਬਿਆਨਾਂ 'ਤੇ ਵਾਇਰਲ ਵੀਡੀਓ ਨੂੰ ਅਧਾਰ ਬਣਾ ਕੇ ਥਾਣਾ ਬਰੀਵਾਲਾ ਵਿਖੇ ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਐਸ. ਐਚ. ਜਗਦੀਪ ਸਿੰਘ ਅਨੁਸਾਰ ਫਿਲਹਾਲ ਨਾ ਮਾਲੂਮ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਕਰ ਇਸ ਮਾਮਲੇ 'ਚ ਵਿਅਕਤੀ ਨਾਮਜ਼ਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਕਠੇ  ਹੋਏ ਵਰਕਰਾਂ ਨੇ ਨਾ ਤਾਂ ਸੋਸਲ ਡਿਸਟੈਂਸ ਰੱਖਿਆ ਅਤੇ ਨਾ ਹੀ ਮਾਸਕ ਪਾਏ ਸਨ।


author

Deepak Kumar

Content Editor

Related News