ਪੁਲਸ ਹਿਰਾਸਤ 'ਚੋਂ ਰਿਹਾਅ ਮਗਰੋਂ ਧਰਨੇ 'ਚ ਪੁੱਜੀ ਅਰਵਿੰਦਰ ਕੌਰ, ਝੋਟੇ ਦੇ ਪਰਿਵਾਰ ਵੱਲੋਂ ਨਕਦ ਰਾਸ਼ੀ ਨਾਲ ਸਨਮਾਨ
Thursday, Oct 29, 2026 - 06:30 PM (IST)
ਚੰਡੀਗੜ੍ਹ : ਮਾਨਸਾ ਵਿਖੇ ਚੱਲ ਰਹੇ ਪਰਵਿੰਦਰ ਸਿੰਘ ਝੋਟਾ ਮਾਮਲੇ ਦੇ ਇੰਨਸਾਫ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਦੌਰਾਨ ਅੱਜ ਉਸ ਸਮੇਂ ਖ਼ਾਸ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪੁਲਸ ਹਿਰਾਸਤ 'ਚੋਂ ਰਿਹਾਅ ਹੋਣ ਤੋਂ ਬਾਅਦ ਅਰਵਿੰਦਰ ਕੌਰ ਚੱਲ ਰਹੇ ਧਰਨਾ ਸਥਾਨ ’ਤੇ ਪਹੁੰਚੀ । ਜਿਸ ਤੋਂ ਬਾਅਦ ਪਰਵਿੰਦਰ ਝੋਟਾ ਪਰਿਵਾਰ ਦੇ ਪਰਿਵਾਰ ਅਤੇ ਐਂਟੀ ਡਰੱਗ ਐਕਸ਼ਨ ਫੋਰਸ ਵੱਲੋਂ ਅਰਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਰਵਿੰਦਰ ਕੌਰ PSU ਦੀ ਆਗੂ ਹੈ ਅਤੇ 13 ਤਾਰੀਖ਼ ਤੋਂ ਲਗਾਤਾਰ ਧਰਨੇ ’ਤੇ ਡਟੀ ਹੋਈ ਹੈ। ਬੀਤੇ ਦਿਨ ਦਲਜੀਤ ਸਿੰਘ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਉਸ ਨੂੰ ਹਿਰਾਸਤ 'ਚ ਲਿਆ ਗਿਆ ਸੀ । ਰਿਹਾਅ ਹੋਣ ਤੋਂ ਬਾਅਦ ਜਦੋਂ ਉਹ ਮੁੜ ਧਰਨਾ ਸਥਾਨ ’ਤੇ ਪਹੁੰਚੀ ਤਾਂ ਪਰਵਿੰਦਰ ਝੋਟਾ ਪਰਿਵਾਰ ਅਤੇ ਐਂਟੀ ਡਰੱਗ ਐਕਸ਼ਨ ਫੋਰਸ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਅਤੇ ਸੰਘਰਸ਼ ਕਰ ਰਹੇ ਲੋਕ ਪ੍ਰਸ਼ਾਸਨ ਜਾਂ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕਰਨਗੇ।
