ਗੁਰੂਹਰਸਹਾਏ ''ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ

Sunday, Jun 19, 2022 - 11:50 PM (IST)

ਗੁਰੂਹਰਸਹਾਏ ''ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ

ਗੁਰੂਹਰਸਹਾਏ (ਸੁਨੀਲ ਵਿੱਕੀ)–ਪੰਜਾਬ ਅੰਦਰ ਜਿਸ ਦਿਨ ਤੋਂ ‘ਆਪ’ ਦੀ ਸਰਕਾਰ ਬਣੀ ਹੈ ਪੰਜਾਬ ਅਤੇ ਗੁਰੂਹਰਸਹਾਏ ਇਲਾਕੇ ਅੰਦਰ ਗੁੰਡਾਗਰਦੀ ਦੇ ਨੰਗੇ ਨਾਚ ਹੋ ਰਹੇ ਹਨ, ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਇਸ ਸਮੇਂ ਗੁਰੂਹਰਸਹਾਏ ਇਲਾਕੇ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ।

ਇਹ ਵੀ ਪੜ੍ਹੋ :ਪਾਕਿ ਦੇ ਬਲੂਚਿਸਤਾਨ 'ਚ ਅੱਤਵਾਦੀਆਂ ਨੇ ਦੋ ਪੁਲਸ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਗੁਰੂਹਰਸਹਾਏ ਸ਼ਹਿਰ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੇਰ ਸ਼ਾਮ ਗੋਲੀਆਂ ਚੱਲੀਆਂ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬਾਜ਼ਾਰ ’ਚ ਸ਼ਾਮ ਨੂੰ ਦੋਵੇਂ ਧਿਰਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਸ ਵਿਚ ਲੜ ਪਈਆਂ। ਲੜਨ ਤੋਂ ਬਾਅਦ ਕੁਝ ਦੇਰ ਬਾਅਦ ਦੋਵੇਂ ਧਿਰਾਂ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ। ਇਸ ਦੌਰਾਨ ਇਕ ਧਿਰ ਵਲੋਂ ਸ਼ਹਿਰ ਗੁਰੂਹਰਸਹਾਏ ਦੀ ਕੰਧਾਰੀਆਂ ਵਾਲੀ ਗਲੀ ’ਚ ਦੂਜੇ ਧਿਰ ਦੇ ਘਰ ’ਚ ਸਿੱਧੇ ਫਾਇਰ ਕੀਤੇ ਤੇ ਉਥੋਂ ਮੌਕੇ ਤੋਂ ਫਰਾਰ ਹੋ ਗਏ। ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਦੇ ਕਰੀਬ ਫਾਇਰ ਕੀਤੇ ਗਏ, ਜੋ ਕਿ ਘਰ ’ਚ ਖਿੜਕੀ ਦੇ ਸ਼ੀਸ਼ੇ ’ਤੇ ਵੱਜੇ ਅਤੇ ਸ਼ੀਸ਼ੇ ਟੁੱਟ ਗਏ ਪਰ ਇਸ ਦੌਰਾਨ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :ਪ੍ਰਿੰਸ ਵਿਲੀਅਮ ਨੇ 'ਫਾਦਰਜ਼ ਡੇਅ' 'ਤੇ ਆਪਣੇ ਬੱਚਿਆਂ ਨਾਲ ਨਵੀਂ ਤਸਵੀਰ ਕੀਤੀ ਜਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News