ਰੈਸਟੋਰੈਂਟ ਤੋਂ ਖਾਣਾ ਲੈਣ ਗਏ ਨੌਜਵਾਨ ''ਤੇ ਵਰ੍ਹਾਈਆਂ ਗੋਲ਼ੀਆਂ

Sunday, Jan 08, 2023 - 10:20 PM (IST)

ਰੈਸਟੋਰੈਂਟ ਤੋਂ ਖਾਣਾ ਲੈਣ ਗਏ ਨੌਜਵਾਨ ''ਤੇ ਵਰ੍ਹਾਈਆਂ ਗੋਲ਼ੀਆਂ

ਖਰੜ (ਰਣਬੀਰ) : ਖਰੜ-ਚੰਡੀਗੜ੍ਹ ਕੌਮੀ ਮਾਰਗ ਪਿੰਡ ਦੇਸੂ ਮਾਜ਼ਰਾ ਨੇੜੇ ਮੰਗਲਵਾਰ ਰਾਤ ਰੈਸਟੋਰੈਂਟ ਤੋਂ ਖਾਣਾ ਲੈਣ ਗਏ ਇਕ ਨੌਜਵਾਨ ਉਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਸਮੇਂ ਫਾਇਰਿੰਗ ਕਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਕਾਰ 'ਚ ਬੈਠਾ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਿਹਾ ਸੀ। ਹਮਲਾਵਰਾਂ ਵੱਲੋਂ ਇਸ ਦੌਰਾਨ ਤਿੰਨ ਰਾਊਂਡ ਫਾਇਰ ਕੀਤੇ ਗਏ ਜਿਸ ਵਿੱਚ ਉਹ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਮਲੇ ਨੂੰ ਅੰਜਾਮ ਦੇਣ ਪਿਛੋਂ ਅਣਪਛਾਤੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਬੇਹੱਦ ਗੰਭੀਰ ਹਾਲਤ ਵਿਚ ਨੌਜਵਾਨ ਨੂੰ ਇਲਾਜ ਦੇ ਲਈ ਪੀ. ਜੀ. ਆਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਥਾਣਾ ਸਦਰ ਪੁਲਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਕੇ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਤੇਲੰਗਾਨਾ ’ਚ ਦਵਾਈ ਕੰਪਨੀ ’ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ

ਪੁਲਸ ਨੂੰ ਦਿੱਤੀ ਜਾਣਕਾਰੀ 'ਚ ਇਸ ਹਮਲੇ ਅੰਦਰ ਫੱਟੜ ਹੋਏ ਨੌਜਵਾਨ ਦੇ ਰਿਸ਼ਤੇਦਾਰ ਨਗਰ ਕੌਂਸਲ ਖਰੜ ਵਿਖੇ ਤਾਇਨਾਤ ਸੁਪਰਵਾਈਜ਼ਰ ਅਤੇ ਇੱਥੋਂ ਦੀ ਸੰਤੇ ਮਾਜ਼ਰਾ ਕਾਲੋਨੀ ਦੇ ਰਹਿਣ ਵਾਲੇ ਖੁਸ਼ਵੰਤ ਰਾਏ ਨੇ ਦੱਸਿਆ ਕਿ ਉਸ ਦੇ ਚਾਚਾ ਨਿਰਮਲ ਸਿੰਘ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਚਾਚੇ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਅਮਿਤ ਕੁਮਾਰ ਆਪਣੀ ਮਾਂ ਤ੍ਰਿਪਤਾ ਰਾਣੀ ਦੇ ਨਾਲ ਸੁੱਖ ਐਨਕਲੇਵ ਪਿੰਡ ਔਜਲਾ ਖਰੜ ਵਿਖੇ ਰਹਿੰਦਾ ਹੈ। ਬੀਤੀ ਰਾਤ ਉਹ ਆਪਣੇ ਭਰਾ ਚਾਚੇ ਦੇ ਲੜਕੇ ਕਮੇਸ਼ ਕੁਮਾਰ ਦੇ ਨਾਲ ਉਸ ਦੀ ਕਾਲੇ ਰੰਗ ਦੀ ਸਵਿਫਟ ਕਾਰ ਦੇ ਵਿਚ ਸਵਾਰ ਹੋ ਕੇ ਉਕਤ ਥਾਂ ਮੌਜੂਦ ਅਵਧ ਨਾਮਕ ਰੈਸਟੋਰੈਂਟ 'ਚੋਂ ਖਾਣਾ ਲੈਣ ਦੇ ਲਈ ਗਏ ਸਨ। ਜਿਥੇ ਆਰਡਰ ਦੇਣ ਮਗਰੋਂ ਉਹ ਦੋਵੇਂ ਮੁੜ ਥੱਲੇ ਆ ਕੇ ਆਪਣੀ ਕਾਰ ਦੇ ਵਿਚ ਬੈਠੇ ਆਰਡਰ ਦਾ ਇੰਤਜ਼ਾਰ ਕਰਨ ਲੱਗੇ।

ਇਹ ਵੀ ਪੜ੍ਹੋ : ਸੜਕ 'ਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਚਾਲਕ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ

ਇਸੇ ਦੌਰਾਨ ਤਿੰਨ ਵਿਅਕਤੀ ਉਨ੍ਹਾਂ ਦੀ ਕਾਰ ਦੇ ਪਿੱਛੇ ਆ ਕੇ ਖੜੇ ਹੋ ਗਏ ਜਿਨ੍ਹਾਂ ਦੇ ਵਿੱਚੋਂ ਇਕ ਨੇ ਅੱਗੇ ਉਨ੍ਹਾਂ ਦੀ ਕਾਰ ਕੋਲ ਆ ਕੇ ਪੁੱਛਿਆ ਕਿ ਉਹ ਵਿਦੇਸ਼ ਤੋਂ ਆਏ ਸਨ ਕਿ ਇਥੋਂ ਦੇ ਹੀ ਰਹਿਣ ਵਾਲੇ ਹਨ ਤਾਂ ਇਸਤੇ ਦਰਖਾਸਤਕਰਤਾ ਨੇ ਕਿਹਾ ਕਿ ਉਹ ਤਾਂ ਇਥੋਂ ਦੇ ਹੀ ਰਹਿਣ ਵਾਲੇ ਹਨ ਇਹ ਸੁਣ ਕੇ ਉਹ ਵਿਅਕਤੀ ਪਿੱਛੇ ਖੜ੍ਹੇ ਆਪਣੇ ਦੋਵੇਂ ਸਾਥੀਆਂ ਦੇ ਕੋਲ ਚਲਾ ਗਿਆ ਜਿਸ ਪਿੱਛੋਂ ਉਹ ਤਿੰਨੋਂ ਕੁੱਝ ਗੁਫਤਗੂ ਕਰਨ ਲੱਗੇ ਪਰ ਕੁਝ ਹੀ ਪਲਾਂ ਦੇ ਅੰਦਰ ਉਹਨਾਂ 'ਚੋਂ ਇਕ ਵਿਅਕਤੀ ਕਾਰ ਦੇ ਕੋਲ ਆਇਆ ਅਤੇ ਡਰਾਈਵਰ ਸੀਟ ਉੱਤੇ ਬੈਠੇ ਕਾਮੇਸ਼ ਕੁਮਾਰ ਉਤੇ ਅਚਾਨਕ ਫਾਇਰਿੰਗ ਕਰ ਦਿੱਤੀ। ਹਮਲਾਵਰ ਵੱਲੋਂ ਕੀਤੇ ਤਿੰਨ ਰਾਊਂਡ ਫਾਇਰ ਕਾਮੇਸ਼ ਕੁਮਾਰ ਦੇ ਸਿਰ, ਮੂੰਹ ਅਤੇ ਮੌਢੇ 'ਤੇ ਲੱਗਣ ਪਿੱਛੋਂ ਉਹ ਆਪਣੀ ਸੀਟ ਉੱਤੇ ਹੀ ਬੇਸੁੱਧ ਹੋ ਡਿੱਗ ਪਿਆ।

ਇਹ ਸਭ ਦੇਖ ਖੁਸ਼ਵੰਤ ਰਾਏ ਜ਼ਖ਼ਮੀ ਹੋਏ ਆਪਣੇ ਭਰਾ ਨੂੰ ਸੰਭਾਲਣ ਲੱਗਾ। ਜਿਸ ਦੌਰਾਨ ਉਹ ਤਿੰਨੋਂ ਹਮਲਾਵਰ ਮੌਕੇ ਉੱਤੋਂ ਆਪਣੀ ਕਾਰ 'ਚ ਸਵਾਰ ਹੋਕੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਪਿੱਛੋਂ ਜ਼ਖ਼ਮੀ ਕਾਮੇਸ਼ ਕੁਮਾਰ ਨੂੰ ਇਲਾਜ ਦੇ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਜੇਰੇ ਇਲਾਜ਼ ਹੈ।

ਟਾਰਗੇਟ ਕਿਲਿੰਗ ਮਾਮਲਾ ਹੋਣ ਦਾ ਸ਼ੱਕ 

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਖਰੜ ਪੁਲਸ ਤੋਂ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜ ਗਏ। ਇਸ ਸਬੰਧ 'ਚ ਐੱਸ. ਐੱਚ. ਓ ਸਦਰ ਭਗਤ ਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਟਾਰਗਟ ਕਿਲਿੰਗ ਦਾ ਮਾਮਲਾ ਜਾਪਦਾ ਹੈ। ਜ਼ਖ਼ਮੀ ਹੋਇਆ ਨੌਜਵਾਨ ਕਾਮੇਸ਼ ਕੁਮਾਰ ਡੌਮੀਨੋਜ਼ 'ਚ ਕੰਮ ਕਰਦਾ ਹੈ। ਹਮਲੇ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਉਕਤ ਨੌਜਵਾਨ ਅਤੇ ਉਸਦੇ ਰਿਸ਼ਤੇਦਾਰ ਪਾਸੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਚੋਂ ਵਿਦੇਸ਼ ਤੋਂ ਕੌਣ ਆਇਆ ਹੈ।

ਇਹ ਵੀ ਪੜ੍ਹੋ : ਟਰੱਕ ਤੇ ਐਕਟਿਵਾ ਦੀ ਹੋਈ ਭਿਆਨਕ ਟੱਕਰ, ਇਕ ਦੀ ਮੌਤ

ਦਰਅਸਲ ਕਾਮੇਸ਼ ਕੁਮਾਰ ਦਾ ਭਣੋਈਆ ਨਿਊਜ਼ੀਲੈਂਡ ਤੋਂ ਇਥੇ ਆਇਆ ਹੈ। ਇਸੇ ਲਈ ਇਹ ਮਾਮਲਾ ਇਸ ਕੜੀ ਨਾਲ ਜੁੜਿਆ ਲੱਗਦਾ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਸ ਵੱਲੋਂ ਵਾਰਦਾਤ ਵਾਲੀ ਥਾਂ ਇਕ ਰੈਸਟੋਰੈਂਟ ਅਤੇ ਜਿੰਮ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਕਬਜ਼ੇ 'ਚ ਲਈ ਗਈ ਹੈ। ਜਿਸ ਦੀ ਮਦਦ ਨਾਲ ਪੁਲਸ ਵੱਲੋਂ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਦਰ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 307, 34 ਅਤੇ ਆਰਮਜ਼ ਐਕਟ 25,54,59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਹਿਲਾਂ ਤੋਂ ਕੀਤੀ ਜਾ ਰਹੀ ਸੀ ਰੈਕੀ

ਜ਼ੇਰੇ ਇਲਾਜ ਨੌਜਵਾਨ ਦੀ ਮਾਤਾ ਤ੍ਰਿਪਤਾ ਰਾਣੀ ਨੇ ਦੱਸਿਆ ਕਿ ਉਸ ਦਾ ਬੇਟਾ ਬੀਤੀ ਰਾਤ ਜਦੋਂ ਕਾਰ 'ਚ ਆਪਣੇ ਘਰੋਂ ਨਿਕਲਿਆ ਸੀ ਤਾਂ ਘਰ ਤੋਂ ਥੋੜ੍ਹੀ ਦੂਰ ਮੌਜੂਦ ਇਕ ਧਾਰਮਿਕ ਅਸਥਾਨ ਦੇ ਨੇੜੇ ਚਿੱਟੇ ਰੰਗ ਦੀ ਕਾਰ ਦੇ ਨੇੜੇ ਦੋ ਤਿੰਨ ਨਕਾਬਪੋਸ਼ ਵਿਅਕਤੀ ਮੌਜੂਦ ਸਨ ਜਿਨ੍ਹਾਂ ਵਲੋਂ ਕਾਮੇਸ਼ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਰੁਕਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਲੜਕੇ ਉਤੇ ਉਕਤ ਵਿਅਕਤੀਆਂ ਵਲੋਂ ਹੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ।


author

Mandeep Singh

Content Editor

Related News