ਕਾਲਾ ਸੰਘਿਆਂ ਦੀ ਦੁਸਹਿਰਾ ਗਰਾਊਂਡ ''ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
Saturday, Jun 21, 2025 - 01:20 PM (IST)

ਕਾਲਾ ਸੰਘਿਆਂ (ਨਿੱਝਰ)- ਭਾਰਤ ਸਰਕਾਰ ਵੱਲੋਂ ਕਰੀਬ ਇਕ ਦਹਾਕਾ ਪਹਿਲਾਂ ਮਨਾਉਣਾ ਸ਼ੁਰੂ ਕੀਤੇ ਗਏ “ਅੰਤਰਾਸ਼ਟਰੀ ਯੋਗ ਦਿਵਸ” ਨੂੰ ਦਿਨ-ਬ-ਦਿਨ ਵਧੀਆ ਹੁੰਗਾਰਾ ਦੇਸ਼ ਭਰ ਦੇ ਵਿੱਚ ਜਿੱਥੇ ਮਿਲ ਰਿਹਾ, ਉੱਥੇ ਹੀ ਸਥਾਨਕ ਕਸਬੇ ਵਿਖੇ ਯੋਗ ਗੁਰੂ ਪੰਡਿਤ ਰਾਕੇਸ਼ ਕੁਮਾਰ ਭਾਰਗਵ ਵੱਲੋਂ ਵੀ ਸਮੇਂ-ਸਮੇਂ ‘ਤੇ ਯਤਨ ਕਰਕੇ ਦੁਸਹਿਰਾ/ ਫੁੱਟਬਾਲ ਗਰਾਊਂਡ ਕਾਲਾ ਸੰਘਿਆਂ ਵਿਖੇ ਨਗਰ ਨਿਵਾਸੀਆਂ ਨੂੰ ਰੋਜਾਨਾ ਯੋਗ ਅਭਿਆਸ ਕਰਵਾ ਕੇ ਤੰਦਰੁਸਤੀ ਪ੍ਰਦਾਨ ਕਰਨ ਦਾ ਵਡਮੁੱਲਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ
ਇਸੇ ਦੌਰਾਨ ਪੰਡਿਤ ਰਾਕੇਸ਼ ਕੁਮਾਰ ਭਾਰਗਵ ਦੀ ਅਗਵਾਈ ਹੇਠ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤਹਿਤ ਅੱਜ ਸਵੇਰੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਉਹਨਾਂ ਵੱਲੋਂ ਸਮੂਹ ਹਾਜ਼ਰੀਨ ਨੂੰ ਵੱਖ-ਵੱਖ ਯੋਗ ਕਰਵਾ ਕੇ ਇਸ ਦਿਨ ਨੂੰ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ 'ਯੋਗ ਅਪਣਾਓ ਰੋਗ ਭਜਾਉ' ਮੁਹਿੰਮ ਤਹਿਤ ਸਾਨੂੰ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਨਿਰੋਗ ਰਹਿ ਕੇ ਚੰਗਾ ਜੀਵਨ ਜੀਅ ਸਕੀਏ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ। ਜ਼ਿਕਰਯੋਗ ਹੈ ਕਿ ਇਸ ਮੌਕੇ ਉੱਤੇ ਸੈਂਕੜੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਯੋਗ ਅਭਿਆਸ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦਾ ਅਹਿਦ ਕੀਤਾ ਗਿਆ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e