ਭੁਲੱਥ ਪੁਲਸ ਨੇ ਦੋ ਚੈਨ ਸਨੈਚਰਾਂ ਸਮੇਤ ਇਕ ਸੁਨਿਆਰੇ ਨੂੰ ਕੀਤਾ ਗ੍ਰਿਫ਼ਤਾਰ
Saturday, Jun 28, 2025 - 06:04 PM (IST)

ਭੁਲੱਥ (ਰਜਿੰਦਰ)- ਥਾਣਾ ਭੁਲੱਥ ਦੀ ਪੁਲਸ ਨੇ ਦੋ ਚੈਨ ਸਨੈਚਰਾਂ ਅਤੇ ਖੋਹ ਕੀਤੀ ਸੋਨੇ ਦੀ ਚੈਨ ਨੂੰ ਖ਼ਰੀਦਣ ਵਾਲੇ ਸੁਨਿਆਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਰਣਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੁਖਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਕਮਰਾਵਾਂ ਆਪਣੀ ਛੋਟੀ ਬੱਚੀ ਅਤੇ ਸੱਸ ਸਮੇਤ ਐਕਟਿਵਾ 'ਤੇ ਸਵਾਰ ਹੋ ਕੇ ਭੁਲੱਥ ਬਾਜ਼ਾਰ ਘਰੇਲੂ ਸਾਮਾਨ ਲੈਣ ਲਈ ਆਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਜਦੋਂ ਉਹ ਘਰ ਨੂੰ ਵਾਪਸ ਜਾ ਰਹੀ ਸੀ ਤਾਂ ਉਹ ਹਾਲੇ ਕਮਰਾਵਾ ਅੱਡੇ 'ਤੇ ਮਠਿਆਈ ਦੀ ਦੁਕਾਨ ਕੋਲ ਪਹੁੰਚੀ ਤਾਂ ਪਿੱਛੋਂ 2 ਨੌਜਵਾਨ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਵਿਚੋਂ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਉਸਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਝਪਟ ਮਾਰ ਕੇ ਖੋਹ ਲਈ ਅਤੇ ਪਿੰਡ ਅਖਾੜਾ ਵੱਲ ਨੂੰ ਚਲੇ ਗਏ। ਜਿਸ ਦੀ ਉਨ੍ਹਾਂ ਨੇ ਆਪਣੇ ਤੌਰ 'ਤੇ ਭਾਲ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਖੋਹ ਵਰਿੰਦਰ ਉਰਫ਼ ਸੰਨੀ ਪੁੱਤਰ ਬਿੱਟੂ ਅਤੇ ਦੀਪਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੋਵੇਂ ਵਾਸੀ ਅੰਬਗੜ ਥਾਣਾ ਕਰਤਾਰਪੁਰ ਨੇ ਕੀਤੀ ਹੈ। ਜਿਨ੍ਹਾਂ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ।
ਐੱਸ. ਐੱਚ. ਓ. ਭੁਲੱਥ ਨੇ ਦਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਵੱਲੋਂ ਦੋਵੋ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੇ ਰਿਮਾਂਡ ਦੌਰਾਨ ਆਪਣੀ ਪੁੱਛਗਿੱਛ ਵਿਚ ਦੱਸਿਆ ਕਿ ਖੋਹਸ਼ੁਦਾ ਚੈਨੀ ਉਨ੍ਹਾਂ ਨੇ ਸੁਨਿਆਰੇ ਯਸ਼ਵੀਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਪੂਰਥਲਾ ਨੂੰ ਵੇਚ ਦਿੱਤੀ ਸੀ, ਜਿਸ ਤੋਂ ਬਾਅਦ ਸੁਨਿਆਰੇ ਯਸ਼ਵੀਨ ਸਿੰਘ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਭੁਲੱਥ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਵਰਿੰਦਰ ਉਰਫ਼ ਸੰਨੀ 'ਤੇ ਖੋਹ ਦੇ 5 ਮੁਕੱਦਮੇ ਅਤੇ ਸੁਨਿਆਰੇ ਯਸ਼ਵੀਨ 'ਤੇ ਖੋਹ ਅਤੇ ਚੋਰੀ ਕੀਤੇ ਸੋਨੇ ਨੂੰ ਖ਼ਰੀਦ ਕਰਨ ਦੇ 8 ਮੁਕੱਦਮੇ ਵੱਖ-ਵੱਖ ਥਾਣਿਆ ਵਿਚ ਦਰਜ ਹਨ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e