ਨਡਾਲਾ ’ਚ ਚੋਰਾਂ ਦਾ ਆਤੰਕ, 3 ਘਰਾਂ ’ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

Friday, Jun 27, 2025 - 05:56 PM (IST)

ਨਡਾਲਾ ’ਚ ਚੋਰਾਂ ਦਾ ਆਤੰਕ, 3 ਘਰਾਂ ’ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

ਨਡਾਲਾ (ਸ਼ਰਮਾ)-ਡਾ. ਮਿਹਰ ਸਿੰਘ ਕਾਲੋਨੀ ਨੇੜੇ ਬਣੀ ਪ੍ਰਵਾਸੀ ਭਾਰਤੀ ਪਰਮਜੀਤ ਸਿੰਘ ਮੱਟੂ ਦੀ ਕੋਠੀ ’ਚ ਕਿਰਾਏ ’ਤੇ ਰਹਿੰਦੇ ਦੋ ਪਰਿਵਾਰਾਂ ਦੇ ਘਰ ਚਿੱਟੇ ਦਿਨ ਚੋਰਾਂ ਨੇ ਦਾਖ਼ਲ ਹੋ ਕੇ ਅੰਦਰ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਕੋਠੀ ਦੇ ਉਪਰਲੇ ਹਿੱਸੇ ’ਚ ਰਹਿੰਦੇ ਪਰਿਵਾਰ ’ਚੋਂ ਮਨੀਸ਼ਾ ਪੁੱਤਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਨਡਾਲਾ ਵਿਖੇ ਸੈਲੂਨ ਵਿਖੇ ਕੰਮ ਕਰਦੀ ਹੈ ਅਤੇ ਉਹ ਬੀਤੇ ਦਿਨ 11 ਵਜੇ ਸੈਲੂਨ ’ਤੇ ਚਲੀ ਗਈ ਤੇ ਬਾਕੀ ਪਰਿਵਾਰ ਵਾਲੇ ਆਪੋ-ਆਪਣੇ ਕੰਮ ’ਤੇ ਚਲੇ ਗਏ ਸਨ। ਦੁਪਿਹਰ 2 ਕੁ ਵਜੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਚੋਰੀ ਹੋ ਗਈ ਹੈ। ਜਦ ਮੈਂ ਆ ਕੇ ਵੇਖਿਆ ਤਾਂ ਕਮਰੇ ਖੁੱਲ੍ਹੇ ਹੋਏ ਅਤੇ ਅਲਮਾਰੀਆਂ ਅਤੇ ਪੇਟੀਆਂ ’ਚੋਂ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਉਨ੍ਹਾਂ ਦੇ ਗਹਿਣੇ ਅਤੇ ਨਕਦੀ ਚੋਰੀ ਹੈ, ਜਿਸ ਦੀ ਕੁੱਲ੍ਹ ਰਕਮ 5 ਲੱਖ ਰੁਪਏ ਬਣਦੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

ਇਸੇ ਤਰ੍ਹਾਂ ਕੋਠੀ ਦੇ ਥੱਲੇ ਵਾਲੇ ਹਿੱਸੇ ’ਚ ਕਿਰਾਏ ਤੇ ਰਹਿੰਦੇ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀ ਵੀ ਉਕਤ ਸਮੇਂ ਨਡਾਲਾ ਦੀ ਸਾਹੀ ਮਾਰਕਿਟ ’ਚ ਰੋਜ਼ਾਨਾ ਦੀ ਤਰ੍ਹਾਂ ਆਪਣੀ ਦਰਜ਼ੀ ਦੀ ਦੁਕਾਨ ’ਤੇ ਚਲੇ ਗਏ ਅਤੇ ਫੋਨ ਆਇਆ ਕਿ ਚੋਰੀ ਹੋ ਗਈ ਹੈ। ਜਦ ਆ ਕੇ ਵੇਖਿਆ ਕਿ ਅਲਮਾਰੀਆਂ ਅਤੇ ਪੇਟੀਆਂ ’ਚੋਂ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਉਨ੍ਹਾਂ ਦੀ ਤੋਲੇ-ਤੋਲੇ ਦੀਆਂ ਦੋ ਮੁੰਦਰੀਆਂ, ਵਾਲੀਆਂ ਅਤੇ ਚੇਨ ਚੋਰੀ ਹੋਈ ਅਤੇ ਇਸ ਘਟਨਾ ਸਬੰਧੀ ਨਡਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ: ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕਮਰੇ ਦੇ ਅੰਦਰਲਾ ਹਾਲ ਵੇਖ ਮਾਂ ਦੀਆਂ ਨਿਕਲੀਆਂ ਧਾਹਾਂ

3 ਤੋਲੇ ਸੋਨੇ ਦੇ ਗਹਿਣੇ ਚੋਰੀ, ਘਟਨਾ ਸੀ. ਸੀ. ਟੀ. ਵੀ. ’ਚ ਕੈਦ
ਇਸੇ ਤਰ੍ਹਾਂ ਚੋਰਾਂ ਨੇ ਚਿੱਟੇ ਦਿਨ ਮੀਰੀ ਪੀਰੀ ਡੇਅਰੀ ਲਾਗੇ ਘਰ ’ਚ ਦਾਖ਼ਲ ਹੋ ਕੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਲਹੌਰੀਆ ਵਾਸੀ ਨਡਾਲਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ਗਿਆ ਹੋਇਆ ਹੈ ਅਤੇ ਘਰ ’ਚ ਉਹ ਇਕੱਲਾ ਹੀ ਰਹਿੰਦਾ ਹੈ। ਬੀਤੇ ਦਿਨ ਸਵੇਰੇ 11.30 ਕੁ ਵਜੇ ਉਹ ਅੱਡਾ ਨਡਾਲਾ ਵਿਖੇ ਟੈਕਸੀ ਸਟੈਂਡ ’ਤੇ ਗਿਆ ਸੀ, ਜਦ 3 ਕੁ ਵਜੇ ਘਰੇ ਆਇਆ ਤਾਂ ਵੇਖਿਆ ਕਿ ਅੰਦਰ ਕਮਰਿਆਂ ’ਚ ਪਈਆਂ ਅਲਮਾਰੀਆਂ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਮਨਜੀਤ ਸਿੰਘ ਲਹੌਰੀਆ ਨੇ ਕਿਹਾ ਕਿ ਜਦੋਂ ਉਸ ਨੇ ਸਾਮਾਨ ਚੈੱਕ ਕੀਤਾ ਤਾਂ 3 ਤੋਲੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਨੇੜੇ ਲੱਗੇ ਸੀ. ਸੀ. ਟੀ. ਵੀ. ’ਚ ਕੈਦ ਹੋ ਗਈਆਂ ਹਨ। ਇਸ ਘਟਨਾ ਸਬੰਧੀ ਨਡਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News