ਮਾਮੂਲੀ ਗੱਲ ਨੂੰ ਲੈ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, 1 ਨੌਜਵਾਨ ਜ਼ਖਮੀ

Sunday, May 08, 2022 - 08:49 AM (IST)

ਮਾਮੂਲੀ ਗੱਲ ਨੂੰ ਲੈ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, 1 ਨੌਜਵਾਨ ਜ਼ਖਮੀ

ਲੁਧਿਆਣਾ (ਰਾਜ) : ਟਿੱਬਾ ਰੋਡ ’ਤੇ ਸ਼ਾਸਤਰੀ ਨਗਰ ਇਲਾਕੇ ’ਚ ਦੇਰ ਰਾਤ ਸ਼ਰਾਬ ਦੇ ਨਸ਼ੇ ’ਚ ਧੁੱਤ ਕੁਝ ਬਦਮਾਸ਼ਾਂ ਨੇ ਇਲਾਕੇ ’ਚ ਅੰਨ੍ਹੇਵਾਹ ਫਾਈਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇਕ ਗੋਲੀ ਘਰ ਦੇ ਬਾਹਰ ਖੜ੍ਹੇ ਇਕ ਨੌਜਵਾਨ ਨੂੰ ਵੀ ਲੱਗ ਗਈ। ਗੋਲੀ ਉਸਦੇ ਪੱਟ ’ਤੇ ਲੱਗੀ ਹੈ, ਜਿਸ ਕਾਰਨ ਜ਼ਖਮੀ ਹਾਲਤ ’ਚ ਉਸ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਦੇਖਦੇ ਹੋਏ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਰੈਫਰ ਕਰ ਦਿੱਤਾ ਹੈ। ਉੱਧਰ ਫਾਈਰਿੰਗ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕੀਂ ਇੱਕਠੇ ਹੋ ਗਏ। ਲੋਕਾਂ ਨੂੰ ਦੇਖਦੇ ਹੋਏ ਬਦਮਾਸ਼ ਆਪਣੀ ਸਕੋਡਾ ਗੱਡੀ ਛੱਡ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਪਾਕਿ ’ਚ ਬੈਠੇ ਅੱਤਵਾਦੀਆਂ ਨੂੰ ਭਾਰਤ ’ਚੋਂ ਡਰੋਨ ਰਾਹੀਂ ਹਥਿਆਰ ਭੇਜਣ ਵਾਲੇ 2 ਗ੍ਰਿਫ਼ਤਾਰ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟਿੱਪਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਬਦਮਾਸ਼ਾਂ ਦੀ ਕਾਰ ਕਬਜ਼ੇ ’ਚ ਲੈ ਲਈ ਹੈ। ਜਾਂਚ ਦੌਰਾਨ ਘਟਨਾ ਵਾਲੀ ਜਗ੍ਹਾ ਤੋਂ ਪੁਲਸ ਨੂੰ 8 ਖੋਲ ਬਰਾਮਦ ਹੋਏ ਹਨ। ਫਿਲਹਾਲ ਪੀੜ੍ਹਤ ਦੇ ਬਿਆਨਾਂ ’ਤੇ ਪੁਲਸ ਨੇ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News