ਸਾਬਕਾ ਸਰਪੰਚ ਦੇ ਘਰ ''ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਇਲਾਕੇ ''ਚ ਸਹਿਮ

Wednesday, Aug 07, 2024 - 09:22 PM (IST)

ਸਾਬਕਾ ਸਰਪੰਚ ਦੇ ਘਰ ''ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਇਲਾਕੇ ''ਚ ਸਹਿਮ

ਬੰਗਾ (ਰਾਕੇਸ਼ ਅਰੋੜਾ) : ਥਾਣਾ ਚੌਕੀ ਕਟਾਰੀਆਂ ਅਧੀਨ ਪੈਂਦੇ ਪਿੰਡ ਲਾਦੀਆਂ ਦੇ ਸਾਬਕਾ ਸਰਪੰਚ ਰਛਪਾਲ ਸਿੰਘ ਦੇ ਘਰ ਤੇ ਅਣਪਛਾਤਿਆ ਵੱਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸ. ਰਛਪਾਲ ਸਿੰਘ ਦੇ ਸਪੁੱਤਰ ਸ ਬਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਆਪਣੇ ਘਰ ਅੰਦਰ ਸੁੱਤੇ ਪਏ ਸਨ ਤਾ ਅਚਾਨਕ ਪਟਾਕੇ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਉਨ੍ਹਾਂ ਨੇ ਦੱਸਿਆ ਜਦੋ ਉਨ੍ਹਾਂ ਨੇ ਉੱਠ ਕੇ ਬਾਹਰ ਦੇਖਿਆ ਤਾ ਕੁਝ ਵੀ ਨਹੀਂ ਸੀ ਅਤੇ ਉਹ ਵੱਲੋਂ ਕਮਰੇ ਅੰਦਰ ਚਲੇ ਗਏ। ਉਨ੍ਹਾਂ ਦੱਸਿਆ ਅੱਜ ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਦੇ ਗੁਆਂਢ ਰਹਿੰਦੇ ਇਕ ਵਿਅਕਤੀ ਨੇ ਦੱਸਿਆ ਕਿ ਦੇਰ ਰਾਤ ਕਿਸੇ ਨੇ ਉਨ੍ਹਾਂ ਦੇ ਘਰ ਤੇ ਗੋਲੀਆਂ ਚਲਾਈਆਂ ਹਨ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਨੇ ਆਪਣੇ ਘਰ ਦੇ ਮੁੱਖ ਗੇਟ ਨੂੰ ਦੇਖਿਆ ਤਾ ਉਸ ਵਿਚ 5 ਗੋਲੀਆਂ ਦੇ ਨਿਸ਼ਾਨ ਨਜ਼ਰ ਆਏ ਜਿਨ੍ਹਾਂ ਵਿੱਚੋ ਤਿੰਨ ਗੋਲੀਆਂ ਦੇ ਆਰ ਪਾਰ ਹੋਣ ਅਤੇ ਦੋ ਦੇ ਗੇਟ ਵਿੱਚ ਵੱਜਣ ਦੇ ਨਿਸ਼ਾਨ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਉਕਤ ਹੋਈ ਵਾਰਦਾਤ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ।ਜਿਸ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਤੇ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਫਿਰ ਕਿਸ ਨੇ ਅਜਿਹਾ ਕੀਤਾ ਇਹ ਤਾਂ ਗੋਲੀਆਂ ਮਾਰਨ ਵਾਲਾ ਹੀ ਦੱਸ ਸਕਦਾ ਹੈ।


author

Baljit Singh

Content Editor

Related News