''ਬੁਲੇਟ ਮੋਟਰਸਾਈਕਲ'' ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਜ਼ੁਰਮ ''ਤੇ ਹੋ ਸਕਦੀ ਹੈ 6 ਸਾਲ ਦੀ ਕੈਦ
Friday, Feb 26, 2021 - 10:40 AM (IST)

ਲੁਧਿਆਣਾ (ਸੰਨੀ) : ਜੇਕਰ ਤੁਹਾਡੇ ਕੋਲ ਬੁਲੇਟ ਮੋਟਰਸਾਈਕਲ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਜੇਕਰ ਕਿਸੇ ਨੇ ਬੁਲੇਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਿਆ, ਬਦਲਵਾ ਕੇ ਉਸ ਦੀ ਆਵਾਜ਼ ਤੇਜ਼ ਕੀਤੀ ਜਾਂ ਉਸ ਦੀ ਜਗ੍ਹਾ ਪਟਾਕੇ ਚਲਾਉਣ ਵਾਲਾ ਸਾਈਲੈਂਸਰ ਲਗਵਾਇਆ ਤਾਂ ਇਸ ਜ਼ੁਰਮ 'ਚ 6 ਸਾਲ ਦੀ ਕੈਦ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਜਿਹੜੇ ਮਕੈਨਿਕ ਜਾਂ ਫਿੱਟਰ ਸਾਈਲੈਂਸਰ ਬਦਲਣ ਦਾ ਕੰਮ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਦਾ ਦਰ ਖੁੱਲ੍ਹਾ ਹੈ। ਬੀਤੇ ਕੁੱਝ ਦਿਨਾਂ 'ਚ ਟ੍ਰੈਫਿਕ ਪੁਲਸ ਮੋਟਰਸਾਈਕਲ ਦੇ ਸਾਈਲੈਂਸਰ ਬਦਲਵਾ ਕੇ ਤੇਜ਼ ਆਵਾਜ਼ ਕਰਨ ਜਾਂ ਪਟਾਕੇ ਮਾਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਰੁਖ ਅਪਣਾ ਰਹੀ ਹੈ। ਇਸੇ ਕੜੀ ਤਹਿਤ ਬੀਤੇ ਦਿਨੀਂ ਟ੍ਰੈਫਿਕ ਪੁਲਸ ਨੇ ਅਜਿਹੇ ਹੀ ਕੁੱਝ ਬੁਲਟ ਮਾਲਕਾਂ ਨੂੰ ਦਫ਼ਤਰ 'ਚ ਬੁਲਾ ਕੇ ਉਨ੍ਹਾਂ ਦੇ ਸਾਈਲੈਂਸਰ ਦੀ ਜਾਂਚ ਕੀਤੀ ਸੀ, ਜਿਨ੍ਹਾਂ ਲੋਕਾਂ ਦੇ ਬੀਤੇ ਕੁੱਝ ਸਾਲਾਂ 'ਚ ਇਸ ਜ਼ੁਰਮ ਕਾਰਨ ਚਲਾਨ ਹੋਏ ਸਨ।
ਹਾਲਾਂਕਿ ਟ੍ਰੈਫਿਕ ਪੁਲਸ ਦੀ ਇਸ ਜਾਂਚ ’ਚ ਤਕਰੀਬਨ ਸਾਰੇ ਬੁਲੇਟ ਮੋਟਰਸਾਈਕਲ ਸਹੀ ਪਾਏ ਗਏ ਹਨ ਪਰ ਟ੍ਰੈਫਿਕ ਪੁਲਸ ਸਖ਼ਤੀ ਕਰਨ ਦੇ ਮੂਡ 'ਚ ਹੈ। ਗੱਲ ਕਾਨੂੰਨ ਦੀ ਕਰੀਏ ਤਾਂ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਏਅਰ ਐਂਡ ਸਾਊਂਡ ਪੋਲਿਊਸ਼ਨ ਐਕਟ-1981 ਦੀ ਧਾਰਾ-37 ਤਹਿਤ ਕੋਈ ਵੀ ਵਿਅਕਤੀ ਜਾਂ ਏਜੰਸੀ ਜਾਂ ਨਿਰਮਾਤਾ ਕਿਸੇ ਵਾਹਨ ਜਾਂ ਬਾਈਕ 'ਚ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਵਾਲੇ ਸਾਈਲੈਂਸਰ ਫਿੱਟ ਕਰਨ ਜਾਂ ਬਦਲਣ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਇਸ ਜ਼ੁਰਮ 'ਚ 6 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਰੋਜ਼ਾਨਾ ਦਾ ਜੁਰਮਾਨਾ ਤੈਅ ਹੈ। ਇਸ ਸਬੰਧੀ ਪੰਜਾਬ ਪੁਲਸ ਕੰਟਰੋਲ ਬੋਰਡ ਦੇ ਚੇਅਰਮੈਨ ਅਕਤੂਬਰ, 2017 ਨੂੰ ਹੁਕਮ ਵੀ ਜਾਰੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਕ੍ਰਿਕਟਰ 'ਯੁਵਰਾਜ' ਨੂੰ ਹਾਈਕੋਰਟ ਤੋਂ ਰਾਹਤ, ਇਸ ਮਾਮਲੇ 'ਚ ਕਾਰਵਾਈ 'ਤੇ ਲੱਗੀ ਰੋਕ
ਸਾਲ 2019, 2020 ਅਤੇ 2021 ’ਚ 300 ਦੇ ਕਰੀਬ ਚਲਾਨ
ਲੁਧਿਆਣਾ ਟ੍ਰੈਫਿਕ ਪੁਲਸ ਸਾਲ 2019, 2020, 2021 'ਚ ਅਜਿਹੇ ਕਰੀਬ 300 ਵਿਅਕਤੀਆਂ ਦੇ ਚਲਾਨ ਕਰ ਚੁੱਕੀ ਹੈ, ਜਿਨ੍ਹਾਂ ਨੇ ਆਪਣੇ ਬਾਈਕ, ਬੁਲੇਟ ਆਦਿ ਦਾ ਸਾਈਲੈਂਸਰ ਬਦਲਵਾਇਆ ਹੋਇਆ ਸੀ ਅਤੇ ਆਵਾਜ਼ ਪ੍ਰਦੂਸ਼ਣ ਕਰ ਰਹੇ ਸਨ। ਪੁਲਸ ਮਹਿਕਮਾ ਅਜਿਹੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵੀ ਚਲਾਉਂਦਾ ਰਿਹਾ ਹੈ।
ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲ ਮਾਮਲੇ ਦੇ ਮੁੱਖ ਗਵਾਹ ਦੀ ਸੁਰੱਖਿਆ ਫਿਰ ਲਈ ਵਾਪਸ
ਸੀ. ਪੀ. ਵੀ ਲਗਾ ਚੁੱਕੇ ਹਨ ਰੋਕ
ਇਸ ਦੇ ਨਾਲ ਹੀ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੀ. ਆਰ. ਪੀ. ਸੀ. ਦੀ ਧਾਰਾ-144 ਤਹਿਤ ਵਾਹਨਾਂ ਦੇ ਸਾਈਲੈਂਸਰ ਬਦਲਣ ਜਾਂ ਬਦਲਵਾਉਣ ਆਦਿ ’ਤੇ ਰੋਕ ਲਗਾ ਚੁੱਕੇ ਹਨ। ਇਸ ਐਕਟ ਤਹਿਤ ਵੀ ਐੱਫ. ਆਈ. ਆਰ. ਦਰਜ ਹੋ ਸਕਦੀ ਹੈ।
ਨੋਟ : ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲੇ ਲੋਕਾਂ ਬਾਰੇ ਤੁਹਾਡੀ ਕੀ ਹੈ ਰਾਏ