3 ਸਾਲ ਬਾਅਦ ਫਿਰ ਸਿੱਧੂ-ਪਰਗਟ ਦੇ ਨਿਸ਼ਾਨੇ ’ਤੇ ਆਇਆ ਜਲੰਧਰ ਨਿਗਮ ਦਾ ਬਿਲਡਿੰਗ ਮਹਿਕਮਾ

Saturday, Sep 25, 2021 - 03:13 PM (IST)

ਜਲੰਧਰ (ਖੁਰਾਣਾ)– ਅੱਜ ਤੋਂ ਲਗਭਗ 3 ਸਾਲ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਸਨ ਅਤੇ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨਾਲ ਉਨ੍ਹਾਂ ਦੀ ਯਾਰੀ ਵੀ ਸੀ, ਉਦੋਂ ਦੋਵਾਂ ਨੇ ਆਪਸ ਵਿਚ ਮਿਲ ਕੇ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਨੂੰ ਵਿਸ਼ੇਸ਼ ਨਿਸ਼ਾਨੇ ’ਤੇ ਲਿਆ ਸੀ। 14 ਜੂਨ 2018 ਨੂੰ ਨਵਜੋਤ ਸਿੱਧੂ ਅਤੇ ਪਰਗਟ ਦੀ ਜੋੜੀ ਨੇ ਸ਼ਹਿਰ ਵਿਚ ਕਈ ਥਾਵਾਂ ’ਤੇ ਜਾ ਕੇ ਨਾ ਸਿਰਫ਼ ਆਪਣੇ ਸਾਹਮਣੇ ਕਈ ਨਾਜਾਇਜ਼ ਬਿਲਡਿੰਗਾਂ ’ਤੇ ਡਿੱਚ ਚਲਵਾਈ ਸੀ, ਸਗੋਂ ਨਗਰ ਨਿਗਮ ਦੇ 9 ਵੱਡੇ ਅਧਿਕਾਰੀਆਂ ਨੂੰ ਇਕੋ ਵੇਲੇ ਸਸਪੈਂਡ ਕਰਕੇ ਇਕ ਇਤਿਹਾਸ ਵੀ ਬਣਾਇਆ ਸੀ।
ਉਦੋਂ ਨਵਜੋਤ ਸਿੰਘ ਸਿੱਧੂ ਦੇ ਇਸ ਐਕਸ਼ਨ ਨੂੰ ਲੈ ਕੇ ਪੂਰੇ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਇਕ ਡਰ ਅਤੇ ਸਹਿਮ ਪੈਦਾ ਹੋ ਗਿਆ ਸੀ। ਬਾਅਦ ਵਿਚ ਜਿਉਂ-ਜਿਉਂ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਤਾਕਤ ਘਟਦੀ ਚਲੀ ਗਈ ਅਤੇ ਉਨ੍ਹਾਂ ਨੂੰ ਖੁੱਡੇ ਲਾਈਨ ਤੱਕ ਲਾ ਦਿੱਤਾ ਗਿਆ, ਉਦੋਂ ਸੂਬੇ ਦੀ ਅਫ਼ਸਰਸ਼ਾਹੀ ਨੇ ਨਵਜੋਤ ਸਿੱਧੂ ਨੂੰ ਵੀ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਖਾਸਮ-ਖਾਸ ਵਿਧਾਇਕ ਪਰਗਟ ਸਿੰਘ ਦੀ ਸੁਣਵਾਈ ਵੀ ਇਕਦਮ ਬੰਦ ਜਿਹੀ ਹੋ ਗਈ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

PunjabKesari

ਹੁਣ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੱਧੂ ਦੇ ਨਾਲ-ਨਾਲ ਪਰਗਟ ਸਿੰਘ ਦਾ ਵੀ ਉਭਾਰ ਵੇਖਿਆ ਜਾ ਰਿਹਾ ਹੈ। ਅਜਿਹੇ ਵਿਚ ਦੋਵਾਂ ਆਗੂਆਂ ਨੇ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਨੂੰ ਇਕ ਵਾਰ ਫਿਰ ਨਿਸ਼ਾਨੇ ’ਤੇ ਲੈਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਦੇ ਸੰਕੇਤ ਵੀ ਮਿਲਣੇ ਸ਼ੁਰੂ ਹੋ ਗਏ ਹਨ। ਸਿੱਧੂ ਅਤੇ ਪਰਗਟ ਦੇ ਨਜ਼ਦੀਕੀ ਦੱਸਦੇ ਹਨ ਕਿ ਨਿਗਮ ਦੇ ਬਿਲਡਿੰਗ ਮਹਿਕਮੇ ਦਾ ਪਿਛਲੇ 3 ਸਾਲ ਦਾ ਸਾਰਾ ਡਾਟਾ ਤਲਬ ਕੀਤਾ ਜਾ ਰਿਹਾ ਹੈ। ਸਿੱਧੂ ਅਤੇ ਪਰਗਟ ਕੋਲ ਸੂਚਨਾਵਾਂ ਪਹੁੰਚ ਚੁੱਕੀਆਂ ਹਨ ਕਿ ਉਨ੍ਹਾਂ ਬੱਸ ਸਟੈਂਡ ਦੇ ਸਾਹਮਣੇ ਨਾਜਾਇਜ਼ ਢੰਗ ਨਾਲ ਜਿਹੜੀਆਂ 40 ਦੁਕਾਨਾਂ ’ਤੇ ਕਾਰਵਾਈ ਕਰਵਾਈ ਸੀ, ਉਨ੍ਹਾਂ ਨੂੰ ਦੋਬਾਰਾ ਬਣਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਿੱਧੂ ਨੇ ਜਿਸ ਵੀ ਬਿਲਡਿੰਗ ਨੂੰ ਡਿੱਚ ਨਾਲ ਡਿਗਵਾਇਆ, ਉਸ ਨੂੰ ਵੀ ਪੂਰਾ ਕਰਵਾ ਦਿੱਤਾ ਗਿਆ ਅਤੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿੱਧੂ ਦੇ ਨਿਸ਼ਾਨੇ ’ਤੇ ਆਈਆਂ ਵਧੇਰੇ ਨਾਜਾਇਜ਼ ਕਾਲੋਨੀਆਂ ਵੀ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਇਸ ਮਾਮਲੇ ਵਿਚ ਪੁਰਾਣੀਆਂ ਫਾਈਲਾਂ ਦੀ ਵੀ ਘੋਖ ਕਰ ਸਕਦੇ ਹਨ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਵੱਲੋਂ ਉੱਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ 'ਤੇ ਸੁਨੀਲ ਜਾਖੜ ਨੇ ਦਵਾਇਆ ਇਹ ਭਰੋਸਾ

ਨਿਗਮ ’ਚ ਦੱਬੀਆਂ ਸ਼ਿਕਾਇਤਾਂ ਦੀ ਲਿਸਟ ਹੈ ਕਾਫ਼ੀ ਲੰਬੀ
ਪਿਛਲੇ 3-4 ਸਾਲਾਂ ਵਿਚ ਸ਼ਹਿਰ ਅੰਦਰ ਨਾਜਾਇਜ਼ ਬਿਲਡਿੰਗਾਂ ਦਾ ਹੜ੍ਹ ਜਿਹਾ ਆ ਗਿਆ, ਜਿਨ੍ਹਾਂ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਹੋਈਆਂ। ਨਿਗਮ ਨੇ ਕਈ ਬਿਲਡਿੰਗਾਂ ’ਤੇ ਡਿੱਚ ਚਲਾਈ ਅਤੇ ਕਈਆਂ ਨੂੰ ਸੀਲ ਕੀਤਾ ਪਰ ਜਿਹੜੀਆਂ ਬਿਲਡਿੰਗਾਂ ਨੂੰ ਲੈ ਕੇ ਸਿਆਸੀ ਸਿਫਾਰਸ਼ਾਂ ਸਨ, ਉਨ੍ਹਾਂ ਸਬੰਧੀ ਸ਼ਿਕਾਇਤਾਂ ਨੂੰ ਦਬਾ ਲਿਆ ਗਿਆ। ਮਾਈ ਹੀਰਾਂ ਗੇਟ ਦੀ ਇਕ ਬੁੱਕ ਸ਼ਾਪ, ਬ੍ਰਾਂਡਰਥ ਰੋਡ ਦੇ ਸ਼ੋਅਰੂਮ, ਜੀ. ਟੀ. ਰੋਡ ’ਤੇ ਸਥਿਤ ਇਕ ਕਾਰਪੇਟ ਇੰਪੋਰੀਅਮ, ਇਕ ਫਰਨੀਚਰ ਹਾਊਸ, ਲੰਮਾ ਪਿੰਡ ਚੌਕ ਨੇੜੇ ਦਾਲ ਮਿੱਲ, ਇਕ ਕੋਲਡ ਸਟੋਰ, ਬੱਸ ਸਟੈਂਡ ਦੇ ਸਾਹਮਣੇ ਦੁਕਾਨਾਂ ਅਤੇ ਹੋਰ ਦਰਜਨਾਂ ਬਿਲਡਿੰਗਾਂ ’ਤੇ ਨਿਗਮ ਨੇ ਨਾ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸ਼ਿਕਾਇਤਾਂ ਦੇ ਜਵਾਬ ਦਿੱਤੇ। ਇਸੇ ਤਰ੍ਹਾਂ ਸੰਜੇ ਗਾਂਧੀ ਨਗਰ ਵਿਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਕੀਤੇ ਕਮਰਸ਼ੀਅਲ ਨਿਰਮਾਣ ਦਾ ਮਾਮਲਾ ਕਈ ਸਾਲਾਂ ਤੋਂ ਦਬਾਅ ਕੇ ਰੱਖਿਆ ਗਿਆ। ਹੁਣ ਪਤਾ ਲੱਗਾ ਹੈ ਕਿ ਨਗਰ ਨਿਗਮ ਨੇ ਸਿੱਧੂ-ਪਰਗਟ ਦੀ ਜੋੜੀ ਦੇ ਸੰਭਾਵਿਤ ਐਕਸ਼ਨ ਤੋਂ ਪਹਿਲਾਂ ਹੀ ਕੁਝ ਬਿਲਡਿੰਗਾਂ ’ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਇਹ ਕਾਰਵਾਈ ਅਗਲੇ ਹਫਤੇ ਕੀਤੀ ਜਾ ਸਕਦੀ ਹੈ।

PunjabKesari​​​​​​​

ਇਹ ਵੀ ਪੜ੍ਹੋ :  ਜਲੰਧਰ: ਰਿਟਾਇਰਡ ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ

ਹੁਣ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ’ਤੇ ਵੀ ਨਹੀਂ ਹੋ ਰਹੀ ਕੋਈ ਕਾਰਵਾਈ
ਨਿਗਮ ਦੇ ਬਿਲਡਿੰਗ ਮਹਿਕਮੇ ’ਤੇ ਸਿਆਸੀ ਦਬਾਅ ਇੰਨਾ ਜ਼ਿਆਦਾ ਹੈ ਕਿ ਹੁਣ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਇਨ੍ਹੀਂ ਦਿਨੀਂ ਕੇ. ਜੀ. ਐੱਸ. ਪੈਲੇਸ ਦੇ ਬਿਲਕੁਲ ਸਾਹਮਣੇ ਬਿਨਾਂ ਨਕਸ਼ਾ ਪਾਸ ਕਰਵਾਏ ਬਹੁਤ ਵੱਡੀ ਕਮਰਸ਼ੀਅਲ ਬਿਲਡਿੰਗ ਖੜ੍ਹੀ ਕਰ ਲਈ ਗਈ ਪਰ ਨਿਗਮ ਨੇ ਕੁਝ ਨਹੀਂ ਕੀਤਾ। ਇਸੇ ਤਰ੍ਹਾਂ ਰੀਜੈਂਟ ਪਾਰਕ ਦੀ ਬੈਕਸਾਈਡ ’ਤੇ ਨਾਜਾਇਜ਼ ਢੰਗ ਨਾਲ ਬਣ ਰਹੇ ਸ਼ੋਅਰੂਮ ਦਾ ਵੀ ਅਜੇ ਤੱਕ ਬਚਾਅ ਹੀ ਕੀਤਾ ਜਾ ਰਿਹਾ ਹੈ। ਇਸ ਸਮੇਂ ਸ਼ਹਿਰ ਵਿਚ ਦਰਜਨਾਂ ਨਾਜਾਇਜ਼ ਨਿਰਮਾਣ ਚੱਲ ਰਹੇ ਹਨ ਪਰ ਨਿਗਮ ਸਿਰਫ਼ ਨੋਟਿਸ ਦੇਣ ਦੀ ਖਾਨਾਪੂਰਤੀ ਹੀ ਕਰ ਰਿਹਾ ਹੈ ਅਤੇ ਨਿਰਮਾਣ ਤੱਕ ਰੋਕਿਆ ਨਹੀਂ ਜਾ ਰਿਹਾ।

ਇਹ ਵੀ ਪੜ੍ਹੋ :  ਸੁਖਬੀਰ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਅਫ਼ਸਰਾਂ ਦੀ ਅਦਲਾ-ਬਦਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


shivani attri

Content Editor

Related News