ਦੁਖ਼ਦ ਖ਼ਬਰ: ਬੁਢਲਾਡਾ ਦੇ ਪਿੰਡ ਹਾਕਮਵਾਲਾ ਵਿਖੇ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫੈਲੀ ਸਨਸਨੀ

Wednesday, May 04, 2022 - 07:00 PM (IST)

ਦੁਖ਼ਦ ਖ਼ਬਰ: ਬੁਢਲਾਡਾ ਦੇ ਪਿੰਡ ਹਾਕਮਵਾਲਾ ਵਿਖੇ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫੈਲੀ ਸਨਸਨੀ

ਬੋਹਾ, ਬੁਢਲਾਡਾ (ਬਾਂਸਲ) - ਬੁਢਲਾਡਾ ਦੇ ਨੇੜਲੇ ਪਿੰਡ ਹਾਕਮਵਾਲਾ ਵਿਖੇ ਪਿੰਡ ਸਰਦਾਰੇਵਾਲਾ ਦੇ ਰਾਸਤੇ ’ਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਨਾਲ ਪਿੰਡ ’ਚ ਸਨਸਨੀ ਫੈਲ ਗਈ। ਮਾਸੂਮ ਬੱਚੀ ਦਾ ਮੂੰਹ, ਬਾਹਾਂ ਅਤੇ ਅੱਧਾ ਧੜ ਜਾਨਵਰਾਂ ਵੱਲੋਂ ਖਾਧਾ ਜਾਪਦਾ ਹੈ। ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਬੋਹਾ ਪੁਲਸ ਨੂੰ ਦਿੱਤੀ। ਐੱਸ.ਐੱਚ.ਓ. ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰਕੇ ਬੱਚੀ ਨੂੰ ਜਨਮ ਦੇਣ ਵਾਲੇ ਮਾਪਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਖ-ਵੱਖ ਪੱਖਾਂ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਉਪਰੋਕਤ ਨਵਜੰਮੀ ਬੱਚੀ ਦੀ ਲਾਸ਼ ਨੂੰ ਲੈ ਕੇ ਲੋਕਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। 

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ


author

rajwinder kaur

Content Editor

Related News