ਬੁੱਢਾ ਨਾਲਾ ਓਵਰਫ਼ਲੋਅ ਹੋਣ ਨਾਲ ਤੇਜ਼ ਹੋਈਆਂ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਦੀਆਂ ਧੜਕਨਾਂ
Thursday, Jun 27, 2024 - 03:31 PM (IST)
ਲੁਧਿਆਣਾ (ਹਿਤੇਸ਼): ਬਾਰਿਸ਼ ਦੇ ਕਾਫ਼ੀ ਦੇਰ ਬਾਅਦ ਵੀ ਜਿੱਥੇ ਲੁਧਿਆਣਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਲ਼ੀਆਂ ਤੇ ਸੜਕਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ, ਉੱਥੇ ਹੀ ਬੁੱਢਾ ਨਾਲਾ ਵੀ ਓਵਰਫ਼ਲੋਅ ਚੱਲ ਰਿਹਾ ਹੈ। ਇਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਿਤਿਓਂ ਵੀ ਬੁੱਢੇ ਨਾਲੇ ਦੇ ਓਵਰਫ਼ਲੋਅ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ, ਪਰ ਜਿਸ ਤਰ੍ਹਾਂ ਬੁੱਢੇ ਨਾਲੇ ਦਾ ਪਾਣੀ ਕੰਢਿਆਂ ਅਤੇ ਪੁਲੀਆਂ ਦੇ ਨਾਲ ਹੋ ਕੇ ਗੁਜ਼ਰ ਰਿਹਾ ਹੈ, ਉਸ ਨਾਲ ਇਹ ਸਵਾਲ ਖੜ੍ਹੇ ਹੋ ਗਏ ਹਨ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀਵਰੇਜ, ਰੋਡ ਜਾਲੀਆਂ ਦੇ ਨਾਲ ਬੁੱਢੇ ਨਾਲੇ ਦੀ ਸਫ਼ਾਈ ਦੇ ਕੰਮ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਕਿਉਂ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ! 2 ਨੌਜਵਾਨਾਂ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ ਤੇ ਫ਼ਿਰ...
ਇਸ ਸਬੰਧੀ ਓ.ਐੱਡ.ਐੱਮ. ਸੈੱਲ ਦੇ ਐੱਸ.ਈ. ਰਵਿੰਦਰ ਗਰਗ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਦੀ ਨਿਕਾਸੀ ਵਿਚ ਕੁਝ ਸਮਾਂ ਲਗਦਾ ਹੈ, ਜਿਸ ਲਈ ਨਗਰ ਨਿਗਮ ਦੇ ਮੁਲਾਜ਼ਮ ਫੀਲਡ ਵਿਚ ਉਤਰ ਕੇ ਕੰਮ ਕਰ ਰਹੇ ਹਨ ਤੇ ਪੰਪਿੰਗ ਸਟੇਸ਼ਨ ਤੇ ਐੱਸ.ਟੀ.ਪੀ. ਵੀ ਪੂਰੀ ਤਰ੍ਹਾਂ ਵਰਕਿੰਗ ਵਿਚ ਹਨ। ਉਨ੍ਹਾਂ ਨੇ ਕਿਤੋਂ ਵੀ ਬੁੱਢੇ ਨਾਲੇ ਦੇ ਓਵਰਫ਼ਲੋਅ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਤੇ ਪਾਣੀ ਦਾ ਪੱਧਰ ਪਹਿਲਾਂ ਤੋਂ ਕਰੀਬ ਡੇਢ ਫੁੱਟ ਤਕ ਡਾਊਨ ਹੋਣ ਦਾ ਦਾਅਵਾ ਕੀਤਾ ਹੈ।
ਸ਼ਿਵਪੁਰੀ ਦੇ ਨਾਲ ਲਗਦੇ ਇਲਾਕੇ ਵਿਚ ਕਾਲਾ ਪਾਣੀ ਜਮ੍ਹਾਂ ਹੋਣ ਨਾਲ ਪਈਆਂ ਭਾਜੜਾਂ
ਨਗਰ ਨਿਗਮ ਦੇ ਅਫ਼ਸਰ ਭਾਵੇਂ ਕਿਤਿਓਂ ਵੀ ਬੁੱਢੇ ਨਾਲੇ ਦੇ ਓਵਰਫ਼ਲੋਅ ਹੋਣ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ, ਪਰ ਸ਼ਿਵਪੁਰੀ ਦੇ ਨਾਲ ਲੱਗਦੇ ਇਲਾਕੇ ਬਸੰਤ ਨਗਰ ਦੀਆਂ ਗਲ਼ੀਆਂ ਵਿਚ ਕਾਲੇ ਰੰਗ ਦਾ ਪਾਣੀ ਜਮ੍ਹਾਂ ਹੋਣ ਨਾਲ ਭਾਜੜਾਂ ਪੈ ਗਈਆਂ ਹਨ। ਇਸ ਮਾਮਲੇ ਵਿਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਸੀਵਰੇਜ ਦੇ ਓਵਰਫ਼ਲੋਅ ਹੋਣ ਦੀ ਦਲੀਲ ਦਿੱਤੀ ਗਈ ਹੈ ਕਿ ਕੁਝ ਸਮੇਂ ਬਾਅਦ ਪਾਣੀ ਦੀ ਨਿਕਾਸੀ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8