ਬਜਟ ਇਜਲਾਸ ਦੇ ਪਹਿਲੇ ਪੜ੍ਹਾਅ ''ਚ ਹੋਣਗੇ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ : ਬਾਜਵਾ (ਵੀਡੀਓ)

Monday, Jun 12, 2017 - 12:52 PM (IST)

ਬਜਟ ਇਜਲਾਸ ਦੇ ਪਹਿਲੇ ਪੜ੍ਹਾਅ ''ਚ ਹੋਣਗੇ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ : ਬਾਜਵਾ (ਵੀਡੀਓ)

ਗੁਰਦਾਸਪੁਰ - ਬਜਟ ਇਜਲਾਸ ਦੇ ਪਹਿਲੇ ਪੜਾਅ 'ਚ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਇਸ ਗੱਲ ਦਾ ਪ੍ਰਗਟਾਵਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬਾਜਵਾ ਮੁਤਾਬਕ ਕਾਂਗਰਸ ਸਰਕਾਰ ਵਾਈਟ ਪੇਪਰ ਜਾਰੀ ਕਰਨ ਜਾ ਰਹੀ  ਹੈ ਜਿਸ 'ਚ ਪਿਛਲੇ 10 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸਿਰ ਚੜਾਏ ਗਏ ਕਰਜ਼ੇ ਦਾ ਖੁਲਾਸਾ ਕੀਤਾ ਜਾਵੇਗਾ। ਕਿਸਾਨ ਦੇ ਕਰਜ਼ਿਆਂ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ 14 ਜੂਨ ਤੋਂ ਸ਼ੁਰੂ ਹੋਣ ਵਾਲੇ ਬਜਟ ਇਜਲਾਸ 'ਚ ਠੋਸ ਫੈਸਲੇ ਲਏ ਜਾਣਗੇ। ਫਤੇਜੰਗ ਸਿੰਘ ਬਾਜਪਾ ਨੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਿੰਨ ਦਿਨ ਜਨਤਾ ਦਰਬਾਰ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆ। 


Related News