ਬਸਪਾ ਸੁਪਰੀਮੋ ਮਾਇਆਵਤੀ 15 ਨੂੰ ਚੰਡੀਗੜ੍ਹ ਆਏਗੀ : ਰਜਿੰਦਰ ਰੀਹਲ
Friday, Mar 09, 2018 - 07:23 AM (IST)
ਜਲੰਧਰ (ਮਹੇਸ਼) - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਸੁਪਰੀਮੋ ਭੈਣ ਮਾਇਆਵਤੀ 15 ਮਾਰਚ ਨੂੰ ਸਵੇਰੇ 10 ਵਜੇ ਚੰਡੀਗੜ੍ਹ ਆ ਰਹੇ ਹਨ, ਜੋ ਕਿ ਸੈਕਟਰ 25 ਸਥਿਤ ਰੈਲੀ ਗਰਾਊਂਡ 'ਚ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਹਾੜੇ 'ਤੇ ਹੋਣ ਜਾ ਰਹੀ ਮਹਾਰੈਲੀ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਅੱਜ ਬਸਪਾ ਦੇ ਪੰਜਾਬ ਕੋਆਰਡੀਨੇਟਰ ਰਜਿੰਦਰ ਸਿੰਘ ਰੀਹਲ ਨੇ ਦਿੰਦਿਆਂ ਦੱਸਿਆ ਕਿ ਬਸਪਾ ਪੰਜਾਬ ਵੱਲੋਂ ਰੈਲੀ ਦੀਆਂ ਤਿਆਰੀਆਂ ਪੰਜਾਬ ਮਾਮਲਿਆਂ ਦੇ ਮੁਖੀ ਡਾ. ਮੇਘਰਾਜ ਸਿੰਘ, ਐੱਮ. ਐੱਨ. ਤੋਮਰ ਅਤੇ ਪੰਜਾਬ ਪ੍ਰਧਾਨ ਰਛਪਾਲ ਰਾਜੂ ਦੀ ਅਗਵਾਈ 'ਚ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਪਾਰਟੀ ਵਰਕਰਾਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰਾਜਿੰਦਰ ਸਿੰਘ ਰੀਹਲ ਨੇ ਦੱਸਿਆ ਕਿ ਰੈਲੀ 'ਚ ਪੰਜਾਬ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚਣਗੇ। ਇਹ ਰੈਲੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਪਾਰਟੀ ਵਰਕਰਾਂ ਨੂੰ ਜਾਗਰੂਕ ਕਰੇਗੀ।
