ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਬਸਪਾ ਵੱਲੋਂ ਪ੍ਰਦਰਸ਼ਨ

Sunday, Jul 08, 2018 - 12:11 AM (IST)

ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਬਸਪਾ ਵੱਲੋਂ ਪ੍ਰਦਰਸ਼ਨ

ਰੂਪਨਗਰ, (ਕੈਲਾਸ਼)- ਮਹਾਰਾਜਾ ਰਣਜੀਤ ਸਿੰਘ ਬਾਗ ’ਚ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ’ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਜਨਰਲ ਸਕੱਤਰ ਜਗਦੀਸ਼ ਸਿੰਘ ਹਵੇਲੀ, ਨਿਰਮਲ ਸਿੰਘ ਸੁੰਮਨ ਅਤੇ ਹੋਰ ਆਗੂਆਂ ਨੇ  ਰੋਸ ਪ੍ਰਗਟ ਕਰਦੇ ਕਿਹਾ ਕਿ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ  ਸਕਾਲਰਸ਼ਿਪ ਸਕੀਮ ਜੋ ਪੱਛਡ਼ੇ ਵਰਗਾਂ ਦੇ ਗਰੀਬ ਬੱਚਿਆਂ ਲਈ ਲਾਗੂ ਕੀਤੀ ਗਈ ਸੀ। ਇਸ ਸਕੀਮ ਨੂੰ ਪੰਜਾਬ ਸਰਕਾਰ ਨੇ ਕਮਜ਼ੋਰ ਕਰ ਕੇ ਦਾਖਲਾ ਲੈਣ ਸਮੇਂ ਦਾਖਲਾ ਫੀਸ ਦਾ 50 ਫੀਸਦੀ ਸਬੰਧਤ ਹਿੱਸਾ ਮੌਕੇ ’ਤੇ ਹੀ ਦੇ ਕੇ ਦਾਖਲਾ ਲੈਣ ਦਾ ਹੁਕਮ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਕੀਮ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਲਈ ਲਾਗੂ ਕੀਤੀ ਗਈ ਸੀ, ਜਿਸ ਨਾਲ ਬੀਤੇ ਸਮੇਂ ਲੱਖਾਂ ਨੌਜਵਾਨਾਂ ਨੂੰ ਫਾਇਦਾ ਹੋਣਾ ਸੀ ਪਰ ਬੀਤੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਸ ਸਕੀਮ ਨੂੰ ਕਮਜ਼ੋਰ ਕਰਨ ਲਈ ਜੋ ਫੈਸਲਾ ਲਿਆ ਗਿਆ, ਮੰਦਭਾਗਾ ਹੈ। 
ਇਸ ਨਾਲ 80 ਫੀਸਦੀ ਬੱਚੇ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਕੇਂਦਰ ਸਰਕਾਰ ਇਸ ਫੈਸਲੇ ’ਚ ਸੋਧ ਕਰੇ, ਮੁਫਤ ਪਡ਼੍ਹਾਈ ਦਾ ਪ੍ਰਬੰਧ ਕਰੇ। ਵਿਦਿਆਰਥੀਆਂ ਦੇ ਖਾਤੇ ’ਚ ਪੈਸੇ ਪਾਉਣ ਦੀ ਬਜਾਏ ਵਿਦਿਅਕ ਅਦਾਰੇ ਨੂੰ ਸਮੇਂ ਸਿਰ ਦਿੱਤੇ ਜਾਣ। ਸਮੂਹ ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ  ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਪ੍ਰਦਰਸ਼ਨਕਾਰੀਆਂ ਵੱਲੋਂ ਇਕ ਮੰਗ ਪੱਤਰ ਵੀ ਐੱਸ.ਡੀ.ਐੱਮ. ਰੂਪਨਗਰ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ। ਇਸ ਮੌਕੇ ਕੁਲਦੀਪ ਸਿੰਘ, ਜਗਦੀਸ਼ ਸਿੰਘ ਹਵੇਲੀ, ਮੱਖਣ ਸਿੰਘ ਸੁਰਤਾਪੁਰ, ਝੰਡਾ ਸਿੰਘ, ਰਾਮਪਾਲ ਅਬਿਆਣਾ, ਰਾਮ ਪ੍ਰਕਾਸ਼, ਸੁਖਵਿੰਦਰ ਸਿੰਘ, ਰਘਵੀਰ ਸਿੰਘ, ਨਰਿੰਦਰ ਸਿੰਘ, ਮੰਗਲ ਪ੍ਰਕਾਸ਼, ਰਜੇਸ਼ ਬੱਗਨ, ਬੀਰਬਲ ਥਾਣੇਦਾਰ, ਜਸਪਾਸ ਸਿੰਘ ਗੱਡੂ  ਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ।
 


Related News