ਸਿੱਕਿਆਂ ਨਾਲ ਤੋਲਦੇ ਸਮੇਂ ਹੋਇਆ ਹਾਦਸਾ, ਬਸਪਾ ਉਮੀਦਵਾਰ ਦੇ ਸਿਰ 'ਚ ਲੱਗੇ ਟਾਂਕੇ

Wednesday, May 29, 2024 - 12:13 AM (IST)

ਸਿੱਕਿਆਂ ਨਾਲ ਤੋਲਦੇ ਸਮੇਂ ਹੋਇਆ ਹਾਦਸਾ, ਬਸਪਾ ਉਮੀਦਵਾਰ ਦੇ ਸਿਰ 'ਚ ਲੱਗੇ ਟਾਂਕੇ

ਚੰਡੀਗੜ੍ਹ- ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਡਾ. ਰਿਤੂ ਸਿੰਘ ਨੂੰ ਇਕ ਕਲੋਨੀ ’ਚ ਸਿੱਕਿਆਂ ਨਾਲ ਤੋਲੇ ਜਾਣ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲੇ ਜਾਣ ਦੌਰਾਨ ਤਕੜੀ ਦਾ ਹੱਥਾ ਟੁੱਟ ਗਿਆ, ਜੋ ਉਨ੍ਹਾਂ ਦੇ ਸਿਰ ’ਤੇ ਵੱਜਾ। ਇਸ ਨਾਲ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਸਿਰ ’ਚੋਂ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੇ ਸਿਰ ’ਤੇ ਟਾਂਕੇ ਲਗਾਏ ਗਏ ਅਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਰਿਤੂ ਦਿੱਲੀ ਯੂਨਵਰਸਿਟੀ ਦੀ ਸਾਬਕਾ ਪ੍ਰੋਫੈਸਰ ਰਹੇ ਹਨ। ਉਹ ਦੌਲਤ ਰਾਮ ਕਾਲਜ ਨਾਲ ਜੁੜੇ ਹੋਏ ਸਨ ਅਤੇ ਮਨੋਵਿਗਿਆਨ ਵਿਸ਼ੇ ਦੀ ਜਾਣਕਾਰ ਸੀ। ਉਹ ਯੂਨੀਵਰਸਿਟੀ ’ਚ ਵੀ ਦਲਿਤਾਂ ਲਈ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਸਨ। ਜਦ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ ਤਾਂ ਖੂਬ ਅੰਦੋਲਨ ਹੋਇਆ ਸੀ। ਉਨ੍ਹਾਂ ਨੇ ਪੀ. ਐੱਚ. ਡੀ. ਪਕੌੜੇ ਵਾਲੀ ਦੇ ਨਾਂ ਨਾਲ ਠੇਲਾ ਵੀ ਲਗਾਇਆ ਸੀ। ਉਨ੍ਹਾਂ ਨੇ ਕਥਿਤ ਜਾਤੀ ਸ਼ੋਸ਼ਣ ਨੂੰ ਲੈ ਕੇ ਸਤੰਬਰ 2023 ’ਚ ਕਲਾ ਬਲਾਕ, ਨਾਰਥ ਕੈਂਪਸ ਦਿੱਲੀ ਯੂਨੀਵਰਸਿਟੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਯੂਨੀਵਰਸਿਟੀ ’ਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕੰਟ੍ਰੈਕਟ ਅੱਗੇ ਨਹੀਂ ਵਧਾਇਆ ਸੀ।


author

Rakesh

Content Editor

Related News