BSF ਲਈ ਚੁਣੌਤੀਪੂਰਨ ਰਿਹਾ ਸਾਲ 2021: 2425 ਕਰੋੜ ਦੀ ਹੈਰੋਇਨ ਜ਼ਬਤ, ਪਾਕਿ ਡਰੋਨ ਦੀ ਘੁਸਪੈਠ ਜਾਰੀ

Thursday, Dec 30, 2021 - 10:14 AM (IST)

BSF ਲਈ ਚੁਣੌਤੀਪੂਰਨ ਰਿਹਾ ਸਾਲ 2021: 2425 ਕਰੋੜ ਦੀ ਹੈਰੋਇਨ ਜ਼ਬਤ, ਪਾਕਿ ਡਰੋਨ ਦੀ ਘੁਸਪੈਠ ਜਾਰੀ

ਅੰਮ੍ਰਿਤਸਰ (ਨੀਰਜ) - ਸਾਲ 2021 ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਦੇ ਮੁਕਾਬਲੇ ਬੀ. ਐੱਸ. ਐੱਫ. ਲਈ ਵਿਸ਼ੇਸ਼ ਚੁਣੌਤੀ ਵਾਲਾ ਰਿਹਾ, ਕਿਉਂਕਿ ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਪਾਕਿ ਨਾਲ ਦਰਾਮਦ-ਨਿਰਯਾਤ ਠੱਪ ਹੋ ਗਈ ਸੀ। ਜੰਮੂ ਦਾ ਬਾਰਟਰ ਵਪਾਰ ਬੰਦ ਹੋਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਵੀ ਬੰਦ ਹੋ ਗਈ, ਜਿਸ ਕਾਰਨ ਹੈਰੋਇਨ ਸਮੱਗਲਰਾਂ ਨੇ ਪੰਜਾਬ ਦੀ ਸਰਹੱਦ ਨੂੰ ਸਮੱਗਲਿੰਗ ਦਾ ਇੱਕੋ ਇਕ ਸਾਧਨ ਬਣਾ ਲਿਆ। ਜਾਣਕਾਰੀ ਅਨੁਸਾਰ ਸਾਲ 2021 ਦੌਰਾਨ ਬੀ. ਐੱਸ. ਐੱਫ. ਨੇ 485 ਕਿਲੋ ਹੈਰੋਇਨ ਜ਼ਬਤ ਕੀਤੀ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 2425 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਬਤ ਕੀਤੀ ਗਈ ਹੈਰੋਇਨ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਕਿਉਂਕਿ ਕੋਰੋਨਾ ਦੌਰ ’ਚ ਹੈਰੋਇਨ ਦੀ ਖਪਤ ਵਧੀ ਸੀ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

72 ਵਾਰ ਭਾਰਤੀ ਸਰਹੱਦ ’ਚ ਡਰੋਨ ਦੀ ਘੁਸਪੈਠ
ਸਾਲ 2021 ਦੌਰਾਨ ਭਾਵੇਂ ਕਣਕ ਜਾਂ ਝੋਨੇ ਦੀ ਖੜ੍ਹੀ ਫ਼ਸਲ ਦਾ ਸੀਜ਼ਨ ਰਿਹਾ ਹੋਵੇ ਜਾਂ ਫਿਰ ਜ਼ੀਰੋ ਤਾਪਮਾਨ ਦੇ ਨਾਲ ਠੰਡ ਅਤੇ ਧੁੰਦ ਵਾਲੀ ਰਾਤ ਰਹੀ ਹੋਵੇ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਮੱਗਲਰਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਪਰ ਬਾਰਡਰ ’ਤੇ ਐਂਟੀ-ਡਰੋਨ ਤਕਨੀਕ ਦੀ ਘਾਟ ਕਾਰਨ ਪਾਕਿ ਨੇ ਡਰੋਨ ਘੁਸਪੈਠ ਕਰਵਾਈ। ਪਾਕਿ ਨੇ 72 ਵਾਰ ਭਾਰਤੀ ਸਰਹੱਦ ’ਚ ਡਰੋਨ ਦੀ ਘੁਸਪੈਠ ਕੀਤੀ। ਚੀਨ ਦੇ ਬਣੇ ਡਰੋਨਾਂ ਦੀ ਘੁਸਪੈਠ ਨੂੰ ਰੋਕਣਾ ਬੀ. ਐੱਸ. ਐੱਫ. ਲਈ ਚੁਣੌਤੀ ਬਣ ਗਿਆ ਹੈ, ਜੋ ਆਉਣ ਵਾਲੇ ਦਿਨਾਂ ਵਿਚ ਹੋਰ ਸੰਵੇਦਨਸ਼ੀਲ ਮਾਮਲਾ ਬਣਦਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਟਿਫਨ ਬੰਬ ਗ੍ਰਨੇਡਾਂ ਦੀ ਵੱਡੀ ਖੇਪ ਫੜ ਕੇ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ
ਬੀ.ਐੱਸ.ਐੱਫ. ਦੀ ਮੁਸਤੈਦੀ ਸਦਕਾ ਸਾਲ 2021 ਦੌਰਾਨ ਡਰੋਨ ਰਾਹੀਂ ਭੇਜੇ ਗਏ ਟਿਫਨ ਬੰਬ ਗ੍ਰਨੇਡਾਂ ਦੀ ਖੇਪ ਫੜ ਕੇ ਸੁਰੱਖਿਆ ਏਜੰਸੀਆਂ ਨੇ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ, ਨਹੀਂ ਤਾਂ ਇਨ੍ਹਾਂ ਹਥਿਆਰਾਂ ਦੀ ਮਦਦ ਨਾਲ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

ਕੋਰੋਨਾ ਕਾਲ ’ਚ ਬੰਦ ਰਹੀ ਰੀਟਰੀਟ ਸੈਰੇਮਨੀ ਪਰੇਡ ਵਿਚ ਟੂਰਿਸਟ ਐਂਟਰੀ
ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸੈਰਾਮਨੀ ਪਰੇਡ ਨੂੰ ਦੇਖਣ ਲਈ ਸਾਲ 2021 ਦੌਰਾਨ ਸੈਲਾਨੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ, ਕਿਉਂਕਿ ਹਰ ਰੋਜ਼ 25 ਤੋਂ 30 ਹਜ਼ਾਰ ਸੈਲਾਨੀ ਇਸ ਪਰੇਡ ਨੂੰ ਦੇਖਣ ਲਈ ਕੋਰੋਨਾ ਪੀਰੀਅਡ ਤੋਂ ਪਹਿਲਾਂ ਆਉਂਦੇ ਸਨ, ਜਿਸ ਕਾਰਨ ਕੋਵਿਡ ਦੀ ਲਾਗ ਦਾ ਖ਼ਤਰਾ ਸੀ। ਚੌਕਸੀ ਰੱਖਦੇ ਹੋਏ ਟੂਰਿਸਟ ਗੈਲਰੀ ’ਚ ਨਾ ਸਿਰਫ਼ ਸੈਲਾਨੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ, ਸਗੋਂ ਕੋਰੋਨਾ ਦੀ ਲਪੇਟ ’ਚ ਆਏ ਸੈਨਿਕਾਂ ਨੂੰ ਅਲੱਗ-ਥਲੱਗ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

50 ਕਿਲੋਮੀਟਰ ਦਾਇਰਾ ਵਧਾਉਣ ਦਾ ਮਾਮਲਾ ਵਿਵਾਦਾਂ ’ਚ
ਇਕ ਪਾਸੇ ਕਿਸਾਨਾਂ ਦਾ ਅੰਦੋਲਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਤੁਰੰਤ ਬੀ. ਐੱਸ. ਐੱਫ. ਦੀ ਗਸ਼ਤ ਅਤੇ ਕਾਰਵਾਈ ਕਰਨ ਦਾ ਦਾਇਰਾ 50 ਕਿਲੋਮੀਟਰ ਤੱਕ ਵਧਾ ਦਿੱਤੀ, ਜੋ ਕਿ ਕਾਫੀ ਵਿਵਾਦਾਂ ਵਿਚ ਰਿਹਾ ਅਤੇ ਹੁਣ ਤੱਕ ਇਨ੍ਹਾਂ ਹੁਕਮਾਂ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਕੇਂਦਰ ਦੀ ਇਸ ਕਾਰਵਾਈ ਦਾ ਸਿੱਧਾ ਮਤਲਬ ਇਹ ਸੀ ਕਿ ਪੂਰੇ ਸ਼ਹਿਰ ਅਤੇ ਜ਼ਿਲ੍ਹੇ ਦੇ ਨਾਲ-ਨਾਲ ਉਹ ਖੇਤਰ ਜਿੱਥੇ ਬੀ. ਐੱਸ. ਐੱਫ. ਤਾਇਨਾਤ ਹੈ, ਉਹ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ਵਿਚ ਆਉਣਾ ਚਾਹੀਦਾ ਹੈ, ਹਾਲਾਂਕਿ ਇਸ ਸਮੇਂ ਕੇਂਦਰ ਸਰਕਾਰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


author

rajwinder kaur

Content Editor

Related News