ਪੇਪਰਾਂ ''ਚੋਂ ਫੇਲ੍ਹ ਹੋ ਕੇ ਘਰੋਂ ਭੱਜਿਆ ਪਾਕਿਸਤਾਨੀ ਨਾਬਾਲਿਗ, ਭਾਰਤੀ ਖੇਤਰ ''ਚ ਦਾਖ਼ਲ ਹੋਣ ''ਤੇ ਗ੍ਰਿਫ਼ਤਾਰ

02/06/2024 3:35:06 AM

ਤਰਨਤਾਰਨ/ਭਿੱਖੀਵਿੰਡ (ਰਮਨ, ਭਾਟੀਆ)- ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ’ਚ ਦਾਖ਼ਲ ਹੋਏ ਨਾਬਾਲਿਗ ਲੜਕੇ ਨੂੰ ਬੀ. ਐੱਸ. ਐੱਫ. ਨੇ ਹਿਰਾਸਤ ’ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਸੋਮਵਾਰ ਸ਼ਾਮ ਭਾਰਤ-ਪਾਕਿ ਸਰਹੱਦ ਨਜ਼ਦੀਕ ਬੀ. ਓ. ਪੀ . ਪਲੋਪਤੀ ਰਾਹੀਂ ਕੁਝ ਹਲਚਲ ਹੁੰਦੀ ਨਜ਼ਰ ਆਈ, ਜਿਸ ਨੂੰ ਵੇਖਦੇ ਹੋਏ ਬੀ. ਐੱਸ. ਐੱਫ. ਨੇ ਹਰਕਤ ’ਚ ਆਉਂਦੇ ਹੋਏ ਇਕ ਨਾਗਰਿਕ ਨੂੰ ਹਿਰਾਸਤ ਵਿਚ ਲੈ ਲਿਆ।

ਇਹ ਖ਼ਬਰ ਵੀ ਪੜ੍ਹੋ - BSF ਨੇ ਕਾਬੂ ਕੀਤਾ ਘੁਸਪੈਠੀਆ, ਪਾਕਿਸਤਾਨ ਰਸਤਿਓਂ ਦਾਖ਼ਲ ਹੋ ਰਿਹਾ ਸੀ ਅਫ਼ਗਾਨੀ ਨਾਗਰਿਕ

ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਹਿਰਾਸਤ ’ਚ ਲਏ ਗਏ ਨਾਗਰਿਕ ਦੀ ਪਛਾਣ ਅਬੂ ਬਕਰ (16) ਪੁੱਤਰ ਐੱਮ. ਡੀ. ਫਰੀਦ ਵਾਸੀ ਪਿੰਡ ਚੇਤਨ ਵਾਲਾ ਜ਼ਿਲ੍ਹਾ ਕਸੂਰ ਵਜੋਂ ਹੋਈ ਹੈ, ਜਿਸ ਨੂੰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵੱਲੋਂ ਥਾਣਾ ਖਾਲੜਾ ਦੀ ਪੁਲਸ ਨੂੰ ਸੌਂਪਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 16 ਸਾਲਾ ਪਾਕਿਸਤਾਨੀ ਨਾਗਰਿਕ ਅਬੂ ਬਕਰ ਪੇਪਰਾਂ ’ਚੋਂ ਫੇਲ੍ਹ ਹੋ ਜਾਣ ਦੇ ਡਰੋਂ ਆਪਣੇ ਘਰ ਤੋਂ ਭੱਜਿਆ ਸੀ, ਜਿਸ ਦੇ ਖੇਤ ਐੱਲ. ਓ. ਸੀ. ਨਜ਼ਦੀਕ ਹਨ ਅਤੇ ਇਸ ਨੂੰ ਐੱਲ. ਓ. ਸੀ. ਪਾਰ ਕਰਨ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ 100 ਰੁਪਏ ਦਾ ਪਾਕਿਸਤਾਨੀ ਕਰੰਸੀ ਨੋਟ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News