BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਬਰਾਮਦ

Monday, Aug 02, 2021 - 08:20 PM (IST)

BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਬਰਾਮਦ

ਡੇਰਾ ਬਾਬਾ ਨਾਨਕ(ਵਤਨ)- ਅੱਜ ਬੀ. ਐੱਸ. ਐੱਫ. ਦੀ 10 ਬਟਾਲੀਅਨ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣੀ ਨੰਗਲੀ ਪੋਸਟ ਕੋਲ ਰਾਵੀ ਦਰਿਆਂ ਵਿਚ ਬਾਂਸ ਦੇ ਖੋਲ ਵਿਚ ਲੁਕਾਈ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਫਾਈਨਲ ਖਤਮ ਹੁੰਦਿਆਂ ਭਾਵੁਕ ਹੋਏ ਕਮਲਪ੍ਰੀਤ ਦੇ ਮਾਤਾ-ਪਿਤਾ, ਬੋਲੇ-ਛੇਵੇਂ ਸਥਾਨ ’ਤੇ ਰਹਿਣਾ ਵੀ ਵੱਡੀ ਪ੍ਰਾਪਤੀ
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੇ ਜਵਾਨ ਰਾਵੀ ਦਰਿਆ ਦੇ ਕਿਨਾਰੇ ਡਿਊਟੀ 'ਤੇ ਤੈਨਾਤ ਸੀ ਅਤੇ ਇਸ ਦੌਰਾਨ ਬੀ. ਐੱਸ. ਐੱਫ. ਦੇ ਜਵਾਨ ਨੇ ਬਾਂਸ ਦੇ ਖੋਲ ਨੂੰ ਰਾਵੀ ਦਰਿਆ ਵਿਚ ਤੈਰਦੇ ਹੋਏ ਵੇਖਿਆ, ਜਿਸ ਤੋਂ ਬਾਅਦ ਉਸ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ-  ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ

ਬੀ. ਐੱਸ. ਐੱਫ. ਵੱਲੋਂ ਕਾਰਵਾਈ ਦੌਰਾਨ ਉਸ ਬਾਂਸ ਦੇ ਖੋਲ ਨੂੰ ਬਰਾਮਦ ਕਰ ਲਿਆ ਗਿਆ ਅਤੇ ਖੋਲਣ 'ਤੇ ਉਸ ਵਿਚੋਂ 2 ਪੈਕਟ ਨਸ਼ੀਲੀ ਚੀਜ਼ ਜੋ ਕਿ ਪੀਲੇ ਰੰਗ ਦੀ ਟੇਪ ਵਿਚ ਲਪੇਟੀ ਗਈ ਸੀ, ਨੂੰ ਬਰਾਮਦ ਕੀਤਾ। ਬੀ. ਐੱਸ. ਐੱਫ. ਵੱਲੋਂ ਇਸ ਖੇਪ ਸਬੰਧੀ ਸਰਹੱਦ ਅਤੇ ਰਾਵੀ ਦਰਿਆ ਦੇ ਕਿਨਾਰਿਆਂ ਵਿਚ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ।


author

Bharat Thapa

Content Editor

Related News