BSF ਨੇ 15 ਕਰੋਡ਼ 40 ਲੱਖ ਦੀ ਹੈਰੋਇਨ ਕੀਤੀ ਬਰਾਮਦ

Thursday, Jan 16, 2020 - 01:04 AM (IST)

BSF ਨੇ 15 ਕਰੋਡ਼ 40 ਲੱਖ ਦੀ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ, (ਕੁਮਾਰ, ਮਨਦੀਪ, ਮਲਹੋਤਰਾ)- ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ’ਤੇ ਚੌਕਸੀ ਵਰਤਦੇ ਹੋਏ ਸਪੈਸ਼ਲ ਸਰਚ ਅਾਪ੍ਰੇਸ਼ਨ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜੋ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਫਡ਼ੀ ਗਈ ਹੈੈਰੋਇਨ 3 ਕਿਲੋ 80 ਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਨੇ ਫਿਰੋਜ਼ਪੁਰ ਸੈਕਟਰ ’ਚ 2 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 1 ਕਿਲੋ ਹੈ ਅਤੇ ਅਬੋਹਰ ਸੈਕਟਰ ’ਚ 2 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 2 ਕਿਲੋ 80 ਗ੍ਰਾਮ ਹੈ। ਜਾਣਕਾਰੀ ਅਨੁਸਾਰ ਫਡ਼ੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੀਬ 15 ਕਰੋਡ਼ 40 ਲੱਖ ਰੁਪਏ ਦੱਸੀ ਜਾਂਦੀ ਹੈ।

 


author

Bharat Thapa

Content Editor

Related News