ਫਿਰੋਜ਼ਪੁਰ ਸਰਹੱਦ ''ਤੇ ਬੀ.ਐੱਸ.ਐੱਫ. ਵੱਲੋਂ 8 ਕਰੋੜ 14 ਲੱਖ ਦੀ ਹੈਰੋਇਨ ਬਰਾਮਦ
Thursday, May 28, 2020 - 05:34 PM (IST)

ਫਿਰੋਜ਼ਪੁਰ (ਕੁਮਾਰ,ਮਨਦੀਪ)— ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ 'ਤੇ ਬੀ. ਐੱਸ. ਐੱਫ. 136 ਬਟਾਲੀਅਨ ਨੇ 1 ਕਿਲੋ 628 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਇਹ ਹੈਰੋਇਨ ਫਿਰੋਜ਼ਪੁਰ ਸੈਕਟਰ 'ਚ ਪਾਕਿਸਤਾਨੀ ਤਸਕਰਾਂ ਵੱਲੋਂ ਤਿੰਨ ਬੋਤਲਾਂ 'ਚ ਬੰਦ ਕਰਕੇ ਭੇਜੀ ਗਈ ਸੀ।
ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੀ 136 ਬਟਾਲੀਅਨ ਨੇ ਇਹ ਹੈਰੋਇਨ ਬਰਾਮਦ ਕਰਦੇ ਹੋਏ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਰ ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 8 ਕਰੋੜ 14 ਲੱਖ ਰੁਪਏ ਹੈ। ਬੀ. ਐੱਸ. ਐੱਫ. ਵੱਲੋਂ ਇਸ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਅੱਗੇ ਬਣਦੀ ਕਾਨੂੰਨੀ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ।