ਗੁਰਦਾਸਪੁਰ: ਸਰਹੱਦ 'ਤੇ ਉੱਡਦੇ ਡਰੋਨ ਨੂੰ ਵੇਖ BSF ਨੇ ਕੀਤੀ ਫਾਇਰਿੰਗ, ਪਰਤਿਆ ਪਾਕਿ ਵਾਪਸ
Sunday, Jun 05, 2022 - 11:54 AM (IST)
ਗੁਰਦਾਸਪੁਰ (ਜੀਤ ਮਠਾਰੂ)- ਬੀ. ਐੱਸ. ਐੱਫ਼. ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ. ਐੱਸ. ਐੱਫ਼ ਦੀ 10 ਬਟਾਲੀਅਨ ਦੀ ਬੀ. ਓ. ਪੀ. ਕੱਸੋਵਾਲ ਦੇ ਬੀ. ਐੱਸ. ਐੱਫ਼ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ 'ਤੇ 20 ਦੇ ਕਰੀਬ ਗੋਲ਼ੀਆਂ ਦੀ ਫਾਇਰਿੰਗ ਕਰਕੇ ਭਾਰਤ ਵਾਲੇ ਪਾਸੇ ਡਰੋਨ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਬੀ. ਐੱਸ. ਐੱਫ਼. ਦੇ ਸੈਕਟਰ ਗੁਰਦਾਸਪੁਰ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਬੀ. ਓ. ਪੀ. ਕੱਸੋਵਾਲ ਦੇ ਏਰੀਏ ਦਾ ਜਾਇਜ਼ਾ ਲੈਣ ਲਈ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਬੀ. ਐੱਸ. ਐੱਫ਼ ਦੀ 10 ਬਟਾਲੀਅਨ ਦੀ ਬੀ. ਓ. ਪੀ. ਕੱਸੋਵਾਲ 'ਤੇ ਤਾਇਨਾਤ ਬੀ. ਐੱਸ. ਐੱਫ਼ ਜਵਾਨਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਉੱਡਦਾ ਵੇਖਿਆ ਗਿਆ ਅਤੇ ਬੀ. ਐੱਸ. ਐੱਫ਼. ਦੇ ਜਵਾਨਾਂ ਵੱਲੋਂ ਤੁਰੰਤ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਪਾਕਿਸਤਾਨੀ ਡਰੋਨ ਵਾਪਸ ਪਰਤ ਗਿਆ।
ਇਹ ਵੀ ਪੜ੍ਹੋ: ED ਦੀ ਕਾਰਵਾਈ, ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ CM ਚੰਨੀ ਦੇ ਭਾਣਜੇ ਹਨੀ ਦਾ ਸਾਥੀ ਕੀਤਾ ਗ੍ਰਿਫ਼ਤਾਰ
ਇਥੇ ਦੱਸਣਯੋਗ ਹੈ ਕਿ ਬੀ. ਐੱਸ. ਐੱਫ਼. ਦੇ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ 'ਤੇ ਇਸ ਤੋਂ ਪਹਿਲਾਂ ਵੀ ਕਰੀਬ 40 ਵਾਰ ਦੇ ਕਰੀਬ ਵੱਖ-ਵੱਖ ਬੀ. ਓ. ਪੀ. 'ਤੇ ਪਾਕਿਸਤਾਨੀ ਡਰੋਨ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ਼ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਦੱਸਣਯੋਗ ਹੈ ਕਿ ਫਾਇਰਿੰਗ ਕਰਨ ਤੋਂ ਇਲਾਵਾ ਰੌਸ਼ਨੀ ਲਈ ਈਲੂ ਬੰਬ ਵੀ ਛੱਡੇ ਗਏ।
ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ