BSF ਨੇ ਪਾਕਿਸਤਾਨ ਤੋਂ ਆਏ ਡਰੋਨ 'ਤੇ ਕੀਤੀ ਫਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ

Thursday, Dec 15, 2022 - 09:43 PM (IST)

BSF ਨੇ ਪਾਕਿਸਤਾਨ ਤੋਂ ਆਏ ਡਰੋਨ 'ਤੇ ਕੀਤੀ ਫਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ

ਫਾਜ਼ਿਲਕਾ : ਬੀ.ਐੱਸ.ਐੱਫ. ਦੇ ਜਵਾਨਾਂ ਨੇ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਸਰਹੱਦ ਨੇੜੇ ਬੀ.ਐੱਸ.ਐੱਫ. ਨੇ 2 ਕਿਲੋ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। ਇਸ ਦੌਰਾਨ ਬੀ.ਐੱਸ.ਐੱਫ. ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਆਉਣ ਦੀ ਆਵਾਜ਼ ਸੁਣੀ, ਜਿਸ 'ਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਹੈਰੋਇਨ ਦਾ ਪੈਕੇਟ ਸੁੱਟ ਕੇ ਵਾਪਸ ਪਰਤ ਗਿਆ।

ਇਹ ਵੀ ਪੜ੍ਹੋ : ਸੰਸਦ 'ਚ ਗੂੰਜਿਆ ਲਤੀਫ਼ਪੁਰਾ ਦੇ ਪੀੜਤਾਂ ਦਾ ਮੁੱਦਾ , ਰਵਨੀਤ ਬਿੱਟੂ ਨੇ ਕੀਤੀ ਇਹ ਮੰਗ

ਇਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਨੇ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਸ ਮੌਕੇ ਇੱਕ ਖੇਤ ਵਿੱਚ ਪਿਆ ਇੱਕ ਪੈਕਟ ਬਰਾਮਦ ਹੋਇਆ ਜਿਸ ਵਿੱਚ 3 ਪੈਕਟ ਹੈਰੋਇਨ ਸੀ। 13 ਕਰੋੜ ਰੁਪਏ ਦੀ 2 ਕਿਲੋ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਸ ਨੇ ਆਸ-ਪਾਸ ਦੇ ਕਈ ਲੋਕਾਂ ਨੂੰ ਘੇਰ ਲਿਆ ਹੈ।


author

Mandeep Singh

Content Editor

Related News