ਡਰੋਨ ਦੀ ਆਵਾਜ਼ ਸੁਣਨ ’ਤੇ BSF ਵੱਲੋਂ ਫਾਇਰਿੰਗ, BOP ਬੁਰਜ ਨੇੜਿਓਂ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ

Tuesday, Mar 28, 2023 - 02:02 AM (IST)

ਡਰੋਨ ਦੀ ਆਵਾਜ਼ ਸੁਣਨ ’ਤੇ BSF ਵੱਲੋਂ ਫਾਇਰਿੰਗ, BOP ਬੁਰਜ ਨੇੜਿਓਂ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ

ਭਿੰਡੀ ਸੈਦਾਂ/ਅਜਨਾਲਾ (ਗੁਰਜੰਟ)-ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ’ਤੇ ਸਥਿਤ ਬੀ. ਓ. ਪੀ. ਬੁਰਜ ਨੇੜਿਓਂ ਬੀਤੀ ਰਾਤ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਤਕਰੀਬਨ 6 ਕਿਲੋ ਹੈਰੋਇਨ ਤੇ ਕੁਝ ਹੋਰ ਸਾਮਾਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ, ਪੇਸ਼ਾਵਰ ’ਚ ਰਮਜ਼ਾਨ ਮੌਕੇ ਲੋੜਵੰਦਾਂ ਲਈ ਇਫ਼ਤਾਰੀ ਦਾ ਕਰ ਰਿਹੈ ਪ੍ਰਬੰਧ

ਜਾਣਕਾਰੀ ਮੁਤਾਬਕ ਬੀਤੀ ਰਾਤ 9.36 ਮਿੰਟ ਦੇ ਕਰੀਬ ਬੀ. ਐੱਸ. ਐੱਫ. ਦੇ ਜਵਾਨਾਂ ਨੇ ਬੀ. ਓ. ਪੀ. ਬੁਰਜ ਦੇ ਨੇੜੇ ਪਿੰਡ ਤੂਰ ਦੇ ਖੇਤਰ ’ਚ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਇਕ ਡਰੋਨ ਦੇ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਰੋਕਣ ਲਈ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਫਾਇਰਿੰਗ ਕੀਤੀ ਅਤੇ ਸਵੇਰੇ ਕੀਤੀ ਸਰਚ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਕਣਕ ਦੇ ਖੇਤਾਂ ’ਚੋਂ 6 ਵੱਡੇ ਪੈਕੇਟ ਹੈਰੋਇਨ, ਇਕ ਬੈਗ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਇਆ। ਬਰਾਮਦ ਕੀਤੀ ਹੈਰੋਇਨ ਦਾ ਭਾਰ 6 ਕਿਲੋ 275 ਗ੍ਰਾਮ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 30 ਕਰੋੜ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਗ੍ਰਿਫ਼ਤਾਰ


author

Manoj

Content Editor

Related News