ਭਾਰਤ-ਪਾਕਿ ਸਰਹੱਦ ਤੋਂ ਬੀ. ਐੱਸ. ਐੱਫ. ਨੇ ਕਾਬੂ ਕੀਤਾ ਪਾਕਿਸਤਾਨੀ ਘੁਸਪੈਠੀਆ

Sunday, May 15, 2022 - 06:28 PM (IST)

ਭਾਰਤ-ਪਾਕਿ ਸਰਹੱਦ ਤੋਂ ਬੀ. ਐੱਸ. ਐੱਫ. ਨੇ ਕਾਬੂ ਕੀਤਾ ਪਾਕਿਸਤਾਨੀ ਘੁਸਪੈਠੀਆ

ਪਠਾਨਕੋਟ (ਕੰਵਲ ਰੰਧਾਵਾ) : ਭਾਰਤ-ਪਾਕਿ ਸਰਹੱਦ ’ਤੇ ਬਮਿਆਲ ਸੈਕਟਰ ’ਚ ਜ਼ੈਦਪੁਰ ਪੋਸਟ ’ਤੇ ਬੀ. ਐੱਸ. ਐੱਫ. ਵੱਲੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਹੈ। ਬੀ. ਐੱਸ. ਐੱਫ. ਦੇ ਜਵਾਨ ਜ਼ੈਦਪੁਰ ਪੋਸਟ ਨੇੜੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਭਾਰਤੀ ਸਰਹੱਦ ’ਚ ਦਾਖਲ ਹੁੰਦੇ ਦੇਖਿਆ ਗਿਆ ਤੇ ਮੁਸਤੈਦ ਬੀ. ਐੱਸ. ਐੱਫ. ਜਵਾਨਾਂ ਵੱਲੋਂ ਹਰਕਤ ’ਚ ਆਉਂਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ।

PunjabKesari

ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਕਾਬੂ ਕੀਤੇ ਪਾਕਿਸਤਾਨੀ ਘੁਸਪੈਠੀਏ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਘੁਸਪੈਠੀਏ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਪਾਕਿਸਤਾਨੀ ਘੁਸਪੈਠੀਏ ਨੇ ਜੋ ਕੱਪੜੇ ਪਾਏ ਹੋਏ ਹਨ, ਉਹ ਫਟੇ ਹੋਏ ਅਤੇ ਅਜੇ ਤੱਕ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ, ਫਿਰ ਵੀ ਸੁਰੱਖਿਆ ਏਜੰਸੀਆਂ ਸੁਰੱਖਿਆ ਦੇ ਮੱਦੇਨਜ਼ਰ ਪੁੱਛਗਿੱਛ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪਾਕਿ ’ਚ 2 ਸਿੱਖਾਂ ਦੇ ਕਤਲ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ. ਵੱਲੋਂ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਘੁਸਪੈਠੀਏ ਕੋਲੋਂ ਕੀ ਬਰਾਮਦ ਹੋਇਆ ਹੈ।
 


author

Manoj

Content Editor

Related News