BSF ਦੀ ਬੀਟਿੰਗ ਰਿਟਰੀਟ ਪਰੇਡ ਸ਼ੁਰੂ, ਇਕ ਦਿਨ ’ਚ 300 ਟੂਰਿਸਟਾਂ ਦੀ ਹੋਵੇਗੀ ਐਂਟਰੀ, ਇੰਝ ਕਰਵਾਓ ਬੁਕਿੰਗ
Saturday, Sep 18, 2021 - 11:49 AM (IST)
ਅੰਮ੍ਰਿਤਸਰ (ਨੀਰਜ) - ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ਼. ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਬੀਟਿੰਗ ਰਿਟਰੀਟ ਪਰੇਡ ’ਚ ਟੂਰਿਸਟਾਂ ਦੀ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਕ ਦਿਨ ’ਚ 300 ਟੂਰਿਸਟ ਇਸ ਬੀਟਿੰਗ ਰਿਟਰੀਟ ਨੂੰ ਵੇਖ ਸਕਦੇ ਹਨ ਪਰ ਇਸ ਲਈ ਪਹਿਲਾਂ ਟੂਰਿਸਟਾਂ ਨੂੰ ਆਪਣੀ ਐਂਟਰੀ ਲਈ ਬੁਕਿੰਗ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਬੁਕਿੰਗ ਲਈ ਜੁਆਇੰਟ ਚੈੱਕ ਪੋਸਟ ਅਟਾਰੀ ਦੇ ਗੇਟ ’ਤੇ ਇਕ ਹੈਲਪਲਾਈਨ ਨੰਬਰ ਲਿਖਿਆ ਹੋਇਆ ਹੈ, ਜੋ ਵਿਅਕਤੀ ਸਭ ਤੋਂ ਪਹਿਲਾਂ ਇਸ ਹੈਲਪਲਾਈਨ ਨੰਬਰ ’ਤੇ ਬੁਕਿੰਗ ਕਰਵਾਏਗਾ, ਉਸ ਨੂੰ ਹੀ ਪਰੇਡ ਦੇਖਣ ਦੀ ਆਗਿਆ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਦੋਵਾਂ ਦੇਸ਼ਾਂ ਦੇ ਅਰਧ ਸੈਨਿਕ ਬਲਾਂ ’ਚ ਹੋਣ ਵਾਲੀ ਇਸ ਪਰੇਡ ਦੀ ਗੱਲ ਕਰੀਏ ਤਾਂ ਬੀ.ਐੱਸ.ਐੱਫ਼ ਦੀ ਟੂਰਿਸਟ ਗੈਲਰੀ ’ਚ 25 ਹਜ਼ਾਰ ਤੋਂ ਜ਼ਿਆਦਾ ਟੂਰਿਸਟ ਬੈਠ ਸਕਦੇ ਹਨ ਪਰ ਕੋਵਿਡ ਕਾਰਨ ਇਸ ਸਮੇਂ ਸਿਰਫ 300 ਲੋਕਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ। ਇਸ ਦੇ ਇਲਾਵਾ ਟੂਰਿਸਟਾਂ ਨੂੰ ਕੋਵਿਡ ਸਬੰਧੀ ਸਰਕਾਰੀ ਹੁਕਮਾਂ ਦਾ ਵੀ ਸਖ਼ਤੀ ਨਾਲ ਪਾਲਣ ਕਰਨੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਬੀ. ਐੱਸ. ਐੱਫ਼. 300 ਟੂਰਿਸਟਾਂ ਦੀ ਹੀ ਐਂਟਰੀ ਕਰਵਾ ਸਕਦੀ ਹੈ, ਕਿਉਂਕਿ ਸਰਕਾਰ ਵੱਲੋਂ ਕੋਵਿਡ ਸਬੰਧੀ ਜੋ ਹੁਕਮ ਦਿੱਤੇ ਗਏ ਹਨ, ਉਹ 30 ਸਤੰਬਰ 2021 ਤੱਕ ਵਧਾ ਦਿੱਤੇ ਗਏ ਹਨ। ਸਰਕਾਰ ਦੇ ਹੁਕਮਾਂ ਦਾ ਬੀ. ਐੱਸ. ਐੱਫ਼. ਨੂੰ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ