ਲੋਪੋਕੇ ਪੁਲਸ ਤੇ BSF ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ
Friday, Jun 09, 2023 - 10:01 AM (IST)
ਲੋਪੋਕੇ (ਸਤਨਾਮ) : ਭਾਰਤ-ਪਾਕਿਸਤਾਨ ਨੇੜੇ ਭਾਰਤੀ ਖੇਤਰ 'ਚ ਹੈਰੋਇਨ ਭੇਜਣ ਦੇ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਲੋਪੋਕੇ ਪੁਲਸ ਅਤੇ ਬੀ. ਐੱਸ. ਐੱਫ ਨੇ ਸਾਂਝੇ ਆਪਰੇਸ਼ਨ ਦੌਰਾਨ ਇਕ ਹਫ਼ਤੇ 'ਚ ਦੂਜੀ ਵਾਰ ਫਿਰ ਅਸਫ਼ਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਟਾਰੀ ਚੋਪੜਾ, ਬੀ. ਐੱਸ. ਐੱਫ. ਦੇ ਅਧਿਕਾਰੀ ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਅਤੇ ਬੀ. ਐੱਸ. ਐੱਫ ਚੌਂਕੀ ਬੀ. ਓ. ਪੀ ਰਾਮਕੋਟ ਵਲੋਂ ਸਾਝੇ ਆਪਰੇਸ਼ਨ ਦੌਰਾਨ 5 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ ਨੇੜੇ ਧਮਾਕੇ ਦਾ ਪੁਲਸ ਨੇ ਦੱਸਿਆ ਸੱਚ, ਲੋਕਾਂ ਨੂੰ ਕੀਤੀ ਅਪੀਲ
ਇਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੋੜਾਂ ਰੁਪਏ ਦੀ ਕੀਮਤ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਡੇਢ ਵਜੇ ਦੇ ਕਰੀਬ ਡਰੋਨ ਦੀ ਹਲਚਲ ਦਿਖਾਈ ਦਿੱਤੀ। ਇਸ ਨੂੰ ਦੇਖਦਿਆਂ ਪੁਲਸ ਅਤੇ ਬੀ. ਐੱਸ. ਐੱਫ ਦੇ ਜਵਾਨ ਹਰਕਤ 'ਚ ਆ ਗਏ ਅਤੇ ਸਰਹੱਦ ਨਾਲ ਦੇ ਪਿੰਡਾਂ 'ਚ ਚੱਪੇ-ਚੱਪੇ 'ਤੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਰਹੱਦੀ ਇਲਾਕੇ ਨੇੜਲੇ ਖੇਤਾਂ 'ਚੋਂ 5 ਪੈਕਟ ਹੈਰੋਇਨ ਬਰਾਮਦ ਕੀਤੇ ਗਏ।
ਡੀ. ਐੱਸ. ਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਕਿਹਾ ਹੈ ਕਿ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਖੇਤਰ 'ਚ ਰਾਤ ਦੇ ਸਮੇਂ 3 ਤੋਂ 5 ਕਿਲੋਮੀਟਰ ਦੇ ਦਾਇਰੇ 'ਚ ਪੁਲਸ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਪੁਲਸ ਨੂੰ ਕਾਫ਼ੀ ਵੱਡੀਆਂ ਮਿਸਾਲਾਂ ਸਫ਼ਲਤਾਵਾਂ ਮਿਲੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ