BSF ਤੇ NCB ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ 450 ਗ੍ਰਾਮ ਹੈਰੋਇਨ ਕੀਤੀ ਬਰਾਮਦ
Thursday, Jul 19, 2018 - 03:52 PM (IST)

ਭਿੱਖੀਵਿੰਡ (ਭਾਟੀਆ, ਰਾਜੀਵ)— ਬੀ.ਐੱਸ.ਐੱਫ. ਦੀ 87 ਬਟਾਲੀਅਨ ਅਮਰਕੋਟ ਨੇ ਅੱਜ ਭਾਰਤ-ਪਾਕਿਸਤਾਨ ਬਾਰਡਰ ਤੋਂ ਨਾਰਕੋਟਿਕ ਕੰਟਰੋਲ ਬਿਊਰੋ ਨਾਲ ਮਿਲ ਕੇ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਕਿ ਪੋਸਟ ਧਰਮਾ ਇਲਾਕੇ ਵਿਚ ਪਾਕਿਸਤਾਨ ਵਲੋਂ ਹੈਰੋਇਨ ਭੇਜੀ ਜਾ ਰਹੀ ਹੈ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਬੀ.ਐੱਸ.ਐੱਫ. ਨੇ ਐੱਨ.ਸੀ.ਬੀ. ਨਾਲ ਮਿਲ ਕੇ ਇਲਾਕੇ ਵਿਚ ਸਾਂਝਾ ਸਰਚ ਆਪਰੇਸ਼ਨ ਕੀਤਾ ਤਾਂ ਪੋਸਟ ਧਰਮਾ ਤੋਂ ਬੀ.ਐੱਸ.ਐੱਫ. ਨੇ ਇਕ ਪੈਕੇਟ ਹੈਰੋਇਨ, ਜਿਸ ਦਾ ਵਜ਼ਨ ਲਗਭਗ 450 ਗ੍ਰਾਮ ਹੈ ਬਰਾਮਦ ਕੀਤੀ।