BSF ਤੇ ਪੰਜਾਬ ਪੁਲਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਖੇਤਾਂ ’ਚੋਂ ਬਰਾਮਦ ਹੋਈ 4 ਕਿਲੋ 615 ਗ੍ਰਾਮ ਦੀ ਹੈਰੋਇਨ

07/16/2021 2:15:56 PM

ਖਾਲੜਾ, ਭਿੱਖੀਵਿੰਡ ( ਭਾਟੀਆ ) - ਬੀ.ਐੱਸ.ਐੱਫ. ਦੀ 103 ਬਟਾਲੀਅਨ ਅਤੇ ਥਾਣਾ ਖਾਲਡਾ ਦੀ ਪੁਲਸ ਵੱਲੋਂ ਸਾਂਝੇ ਤਲਾਸ਼ੀ ਅਭਿਆਨ ਚਲਾਏ ਗਏ ਸਨ। ਸਰਚ ਮੁਹਿੰਮ ਦੌਰਾਨ ਬੀ.ਓ.ਪੀ. ਪਿੰਡ ਡੱਲ ਕਡਿਆਲੀ ਤਾਰ ਨੇੜੇ ਖੇਤਾਂ ਵਿੱਚ ਦੋ ਪਲਾਸਟਿਕ ਦੀਆਂ ਬੋਤਲਾਂ ਦੱਬੀਆਂ ਹੋਈਆਂ ਮਿਲੀਆਂ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਸੂਤਰਾਂ ਅਨੁਸਾਰ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਵਲੋਂ ਸਰਚ ਆਪ੍ਰੇਸ਼ਨ ਅੱਜ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਗਈ ਸੀ। ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ਵਿੱਚ ਪਈਆਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ। ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਦਾ ਭਾਰ ਲਗਭਗ 4 ਕਿਲੋਗ੍ਰਾਮ 615 ਗ੍ਰਾਮ ਦੇ ਕਰੀਬ ਹੈ।

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ


rajwinder kaur

Content Editor

Related News