BSF ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

Wednesday, Nov 10, 2021 - 11:09 AM (IST)

ਖੇਮਕਰਨ (ਸੋਨੀਆ) - ਬੀ. ਓ. ਪੀ .ਕਰਮਾ ’ਤੇ ਸਥਿਤ ਬਟਾਲੀਅਨ 71 ਬੀ. ਐੱਸ. ਐੱਫ. ਭਿੱਖੀਵਿੰਡ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਨਾਗਰਿਕ ਦੀ ਪਛਾਣ ਫਿਆਜ਼ ਗੁਲਾਮ ਅਲੀ ਪੁੱਤਰ ਪੀਰ ਇਸਹਾਕ, ਵਾਸੀ ਭਗਵਾਨ ਪੁਰਾ ਸਾਲਾਮਾਰ ਬਾਗ ਜ਼ਿਲ੍ਹਾ ਲਾਹੌਰ, ਪੰਜਾਬ, ਪਾਕਿਸਤਾਨ ਵਜੋਂ ਹੋਈ। ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਉਮਰ ਲੱਗਭਗ 50 ਸਾਲ ਹੈ। ਪਾਕਿਸਤਾਨੀ ਨਾਗਰਿਕ ਬੇਸ਼ੱਕ ਦਿਮਾਗੀ ਤੌਰ ’ਤੇ ਕੁਝ ਕਮਜ਼ੋਰ ਲੱਗਦਾ ਹੈ ਪਰ ਉਸ ਦੇ ਇਰਾਦਿਆਂ ਦਾ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

ਉਸ ਦੇ ਫੜੇ ਜਾਣ ਵਾਲੇ ਸਥਾਨ ਦੀ ਬੀ. ਪੀ. ਨੰਬਰ 133/10,11 ਤੋਂ ਆਈ. ਬੀ. ਦੂਰੀ 150 ਮੀਟਰ, ਵਾੜ ਦੀ ਦੂਰੀ 100 ਮੀਟਰ, ਬੀ. ਓ. ਪੀ. ਦੂਰੀ 300 ਮੀਟਰ, ਪਾਕਿ ਬੀ. ਓ. ਪੀ. ਹਮਜਾ ਸ਼ਹੀਦ 700 ਮੀਟਰ, ਦੱਸੀ ਜਾਂਦੀ ਹੈ। ਪੁੱਛਗਿਛ ਦੌਰਾਨ ਪਾਕਿਸਤਾਨੀ ਨਾਗਰਿਕ ਦਿਮਾਗੀ ਤੌਰ ’ਤੇ ਕਮਜ਼ੋਰ ਲੱਗ ਰਿਹਾ ਸੀ ਪਰ ਬੀ. ਐੱਸ. ਐੱਫ. ਉੱਚ ਅਧਿਕਾਰੀਆਂ ਵੱਲੋਂ ਪਾਕਿ ਨਾਗਰਿਕ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪਾਕਿਸਤਾਨੀ ਨਾਗਰਿਕ ਬੀ. ਓ. ਪੀ. ਕਰਮਾ ’ਚ ਬੀ. ਐੱਸ. ਐੱਫ. ਦੇ ਜਵਾਨਾਂ ਦੀ ਨਿਗਰਾਨੀ ਹੇਠ ਸੀ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ


rajwinder kaur

Content Editor

Related News