ਭਾਰਤ-ਪਾਕਿ ਸਰਹੱਦ ਤੋਂ ਹੈਰੋਇਨ ਬਰਾਮਦ, ਤਸਕਰ ਭੱਜਣ ’ਚ ਕਾਮਯਾਬ

Monday, Apr 04, 2022 - 11:56 AM (IST)

ਭਾਰਤ-ਪਾਕਿ ਸਰਹੱਦ ਤੋਂ ਹੈਰੋਇਨ ਬਰਾਮਦ, ਤਸਕਰ ਭੱਜਣ ’ਚ ਕਾਮਯਾਬ

ਖਾਲੜਾ, ਭਿੱਖੀਵਿੰਡ (ਭਾਟੀਆ) : ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਖਾਲੜਾ ਸੈਕਟਰ ਦੇ ਪਿੰਡ ਵਾਂ ਤਾਰਾ ਸਿੰਘ ਤੋਂ ਬੀਤੀ ਰਾਤ ਦੋ ਪੈਕੇਟ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਬੀ.ਓ.ਪੀ ਵਾਂ ਤਾਰਾ ਸਿੰਘ ਦੇ ਇਲਾਕੇ ਵਿਚ ਪੈਂਦੇ ਪਿੱਲਰ ਨੰਬਰ ਇਕ 139/1-2 ਦੇ ਇਲਾਕੇ ਵਿਚ ਹਲਚਲ ਹੁੰਦੀ ਦੇਖੀ।

ਇਹ ਵੀ ਪੜ੍ਹੋ : ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ

ਇਸ ਦੌਰਾਨ ਮੁਸਤੈਦ ਜਵਾਨਾਂ ਵੱਲੋਂ ਜਦੋਂ ਲਲਕਾਰਾ ਮਾਰਿਆ ਤਾਂ ਉਸ ਤੋਂ ਬਾਅਦ 5-6 ਫਾਇਰ ਕੀਤੇ ਗਏ। ਇਸ ਤੋਂ ਬਾਅਦ ਕੀਤੀ ਗਈ ਚੈਕਿੰਗ ਦੌਰਾਨ ਬੀ.ਐੱਸ.ਐੱਫ਼ ਜਵਾਨਾਂ ਨੂੰ ਦੋ ਸ਼ੱਕੀ ਹੈਰੋਇਨ ਪੈਕੇਟ ਬਰਾਮਦ ਹੋਏ ਪਰ ਤਸਕਰ ਫਰਾਰ ਹੋਣ ’ਚ ਸਫਲ ਰਹੇ। ਫਿਲਹਾਲ ਇਸ ਸੰਬੰਧੀ ਬੀ.ਐੱਸ.ਐੱਫ ਅਧਿਕਾਰੀਆਂ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।


author

Gurminder Singh

Content Editor

Related News