ਬੀ. ਐੱਸ. ਐੱਫ. ਵੱਲੋਂ ਸ਼ੱਕੀ ਵਿਅਕਤੀ ਕਾਬੂ, ਪੁੱਛਗਿੱਛ ਜਾਰੀ
Friday, Feb 10, 2023 - 05:16 PM (IST)

ਖਾਲੜਾ (ਭਾਟੀਆ) : ਖਾਲੜਾ ਸੈਕਟਰ ਵਿਚ ਭਾਰਤ-ਪਾਕਿ ਸਰੱਹਦ ਨੇੜਿਓਂ ਬੀ. ਐੱਸ. ਐਫ. ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੀ. ਓ. ਪੀ. ਧਰਮਾ ਦੇ ਇਲਾਕੇ ਵਿਚ ਇਕ ਸ਼ੱਕੀ ਵਿਅਕਤੀ ਘੁੰਮਦਾ ਵੇਖਿਆ। ਜਿਸਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਮੌਕੇ ’ਤੇ ਕਾਬੂ ਕੀਤਾ ਗਿਆ।
ਕਾਬੂ ਕੀਤੇ ਗਏ ਉਕਤ ਵਿਅਕਤੀ ਦੀ ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ । ਜਿਸਦੀ ਪਛਾਣ ਨਾਮ ਜੀਵਾਚ ਰਾਏ ਉਮਰ 35 ਸਾਲ ਵਾਸੀ ਲਕਸ਼ਮੀਆ ਥਾਣਾ ਕਿਸ਼ਨਪੁਰ ਜ਼ਿਲ੍ਹਾ ਸਪੋਲ ਬਿਹਾਰ ਵਜੋਂ ਹੋਈ ਹੈ। ਬੀ. ਐੱਸ. ਐੱਫ. ਦੀ 103 ਬਟਾਲੀਅਨ ਵੱਲੋਂ ਉੱਕਤ ਵਿਅਕਤੀ ਨੂੰ ਕਬਜ਼ੇ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਹੀ ਉੱਕਤ ਵਿਅਕਤੀ ਦੀ ਅਸਲੀ ਪਛਾਣ ਪਤਾ ਲੱਗ ਸਕੇਗੀ। ਖ਼ਬਰ ਲਿਖੇ ਜਾਣ ਤੱਕ ਉਸਦੀ ਪੁੱਛਗਿੱਛ ਜਾਰੀ ਸੀ ।