ਸੁਲਤਾਨਪੁਰ ਲੋਧੀ 'ਚ ਵੱਡੀ ਘਟਨਾ: ਪੁੱਤ ਦੀਆਂ ਅੱਖਾਂ ਸਾਹਮਣੇ ਪਿਤਾ ਨੂੰ ਦਾਤਰ ਨਾਲ ਵੱਢ ਕੇ ਉਤਾਰਿਆ ਮੌਤ ਦੇ ਘਾਟ

Sunday, Apr 14, 2024 - 03:02 PM (IST)

ਸੁਲਤਾਨਪੁਰ ਲੋਧੀ 'ਚ ਵੱਡੀ ਘਟਨਾ: ਪੁੱਤ ਦੀਆਂ ਅੱਖਾਂ ਸਾਹਮਣੇ ਪਿਤਾ ਨੂੰ ਦਾਤਰ ਨਾਲ ਵੱਢ ਕੇ ਉਤਾਰਿਆ ਮੌਤ ਦੇ ਘਾਟ

ਸੁਲਤਾਨਪੁਰ ਲੋਧੀ (ਧੀਰ)- ਥਾਣਾ ਫੱਤੂਢੀਂਗਾ ਅਧੀਨ ਪੈਦੇ ਪਿੰਡ ਸੈਫਲਾਬਾਦ ਵਿਖੇ ਇਕ ਵਿਅਕਤੀ ਨੂੰ ਘਰ ’ਚ ਜਬਰੀ ਲਿਜਾ ਕੇ ਉਸ ’ਤੇ ਤੇਜ਼ਧਾਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਥਾਣਾ ਫੱਤੂਢੀਂਗਾ ਵਿਖੇ ਮ੍ਰਿਤਕ ਦੇ ਲੜਕੇ ਮਨਜੀਤ ਸਿੰਘ ਨੇ ਆਪਣੇ ਬਿਆਨ ਦਿੰਦਿਆਂ ਦੱਸਿਆ ਕਿ 10 ਅਪ੍ਰੈਲ ਨੂੰ ਰਾਤ ਕਰੀਬ 10 ਵਜੇ ਉਹ, ਉਸ ਦੇ ਪਿਤਾ ਗੁਰਮੁਖ ਸਿੰਘ ਅਤੇ ਮਾਸੀ ਦਾ ਮੁੰਡਾ ਜਤਿੰਦਰ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਵਰਿਆ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਉੱਚਾ ਤੋਂ ਆਪਣੇ ਪਿੰਡ ਸੈਫਲਾਬਾਦ ਵਿਖੇ ਆਪਣੇ ਸਾਧਨਾਂ ’ਤੇ ਆ ਰਹੇ ਸਨ, ਜਦ ਉਹ ਆਪਣੇ ਭੂਆ ਦੇ ਘਰ ਨੇੜੇ ਪੁੱਜੇ ਤਾਂ ਘਰ ਦੇ ਬਾਹਰ ਪਹਿਲਾਂ ਤੋਂ ਹੀ ਗੁਰਪ੍ਰੀਤ ਸਿੰਘ ਅਤੇ ਕਾਰਜ ਸਿੰਘ ਪੁੱਤਰ ਸੁਖਦੇਵ ਸਿੰਘ, ਸੋਨੀਆ ਪੁੱਤਰੀ ਸੁਖਦੇਵ ਸਿੰਘ, ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਖੜ੍ਹੇ ਸਨ, ਜਿਨ੍ਹਾਂ ਨੇ ਸਾਨੂੰ ਰਸਤੇ ’ਚ ਘੇਰ ਲਿਆ। ਇਸ ਦੌਰਾਨ ਉਸ ਦੇ ਪਿਤਾ ਗੁਰਮੁਖ ਸਿੰਘ ਨੂੰ ਫੜ ਕੇ ਖਿੱਚ ਕੇ ਆਪਣੇ ਘਰ ਦੇ ਅੰਦਰ ਲੈ ਗਏ, ਉਹ ਵੀ ਪਿੱਛੇ-ਪਿੱਛੇ ਆਪਣੇ ਪਿਤਾ ਨੂੰ ਛਡਾਉਣ ਲਈ ਚਲੇ ਗਏ ਤਾਂ ਉਕਤ ਨੇ ਆਪਣੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ।

PunjabKesari
ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੇ ਪਿਤਾ ਨੂੰ ਛਡਾਉਣ ਲਈ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਉਨ੍ਹਾਂ ਦਾ ਪਿਤਾ ਕਮਰੇ ’ਚ ਲਿਜਾਣ ਵਾਲੇ ਉਕਤ ਵਿਅਕਤੀਆਂ ਦਾ ਵਿਰੋਧ ਕਰ ਰਿਹਾ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਘਰ ਦੇ ਅੰਦਰੋਂ ਦਾਤਰ ਚੁੱਕ ਕੇ ਸਾਡੇ ਵੇਖਦੇ ਹੀ ਵੇਖਦੇ ਉਸ ਦੇ ਪਿਤਾ ਗੁਰਮੁਖ ਸਿੰਘ ਦੇ ਸਿਰ ’ਚ ਮਾਰ ਦਿੱਤਾ, ਜਿਸ ਕਾਰਨ ਉਹ ਫਰਸ਼ ’ਤੇ ਡਿੱਗ ਪਏ ਅਤੇ ਖ਼ੂਨ ਨਾਲ ਲਥਪਥ ਹੋ ਗਏ। ਇਸ ਦੌਰਾਨ ਜ਼ਖ਼ਮੀ ਹਾਲਤ ’ਚ ਉਨ੍ਹਾਂ ਨੇ ਆਪਣੇ ਪਿਤਾ ਗੁਰਮੁਖ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਗਏ, ਜਿੱਥੇ ਸਿਰ ’ਚ ਜ਼ਿਆਦਾ ਸੱਟ ਹੋਣ ਕਰਕੇ ਉਸ ਦੇ ਪਿਤਾ ਨੂੰ ਅੰਮ੍ਰਿਤਸਰ ਗੁਰੂ ਨਾਨਕ ਮਿਸ਼ਨ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਬੀਤੀ 12 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਭਾਬੀ ਦੇ ਪਿਆਰ 'ਚ ਅੰਨ੍ਹਾ ਹੋਇਆ ਦਿਓਰ, ਭਜਾਉਣ ਲਈ ਬਿਹਾਰ ਤੋਂ ਪੁੱਜਾ ਜਲੰਧਰ, ਫਿਰ ਜੋ ਹੋਇਆ ਵੇਖ ਟੱਬਰ ਦੇ ਉੱਡੇ ਹੋਸ਼
ਉਧਰ, ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਉਪਰੋਕਤ ਚਾਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਜ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਹੋਈ ਹੈ। ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News