ਗੁਰਦਾਸਪੁਰ ''ਚ ਦਿਲ ਕੰਬਾਊ ਘਟਨਾ, ਨਵ-ਵਿਆਹੇ ਮੁੰਡੇ ਸਣੇ ਸਕੇ ਭਰਾ ਦਾ ਕਤਲ, ਲਾਸ਼ਾਂ ਨੂੰ ਵੀ ਘੜੀਸਿਆ

Tuesday, Jun 16, 2020 - 06:41 PM (IST)

ਗੁਰਦਾਸਪੁਰ ''ਚ ਦਿਲ ਕੰਬਾਊ ਘਟਨਾ, ਨਵ-ਵਿਆਹੇ ਮੁੰਡੇ ਸਣੇ ਸਕੇ ਭਰਾ ਦਾ ਕਤਲ, ਲਾਸ਼ਾਂ ਨੂੰ ਵੀ ਘੜੀਸਿਆ

ਗੁਰਦਾਸਪੁਰ (ਗੁਰਪ੍ਰੀਤ, ਵਿਨੋਦ) : ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਵਿਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਸਾਬਕਾ ਫ਼ੌਜੀ ਜਸਵਿੰਦਰ ਵਲੋਂ ਸਾਥੀਆਂ ਨਾਲ ਮਿਲ ਕੇ ਦੋ ਸਕੇ ਭਰਾਵਾਂ ਨੂੰ ਗ਼ੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਵਿਚ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਾਰਦਾਤ 'ਚ ਮਾਰੇ ਗਏ ਦਿਲਪ੍ਰੀਤ ਸਿੰਘ (28) ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਪਤਨੀ ਦੇ ਹੱਥਾਂ ਦਾ ਚੂੜਾ ਵੀ ਨਹੀਂ ਸੀ ਉਤਰਿਆ ਕਿ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਲੁਧਿਆਣਾ ''ਚ ਸ਼ਰਮਿੰਦਗੀ ਭਰੀ ਘਟਨਾ, ਬੱਚਿਆਂ ਦੇ ਸਾਹਮਣੇ ਲੁੱਟੀ ਮਾਂ ਦੀ ਆਬਰੂ    

PunjabKesari

ਦੂਜੇ ਮ੍ਰਿਤਕ ਗਗਨਪ੍ਰੀਤ ਦੀ ਵੀ ਗੋਲੀਆਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਦੇ ਉੱਚ ਅਧਿਕਾਰੀ ਭਾਰੀ ਪੁਲਸ ਬਲ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ 

PunjabKesari

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਪਿੰਡ ਆਲੋਵਾਲ ਵਿਚ ਉਨ੍ਹਾਂ ਦੀ ਜ਼ਮੀਨ ਪੈਂਦੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਦੇ ਨਾਲ ਹੀ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਦੀ ਜ਼ਮੀਨ ਅਤੇ ਘਰ ਹੈ। ਜਸਵਿੰਦਰ ਅਕਸਰ ਖੇਤਾਂ ਵਿਚ ਬਣੇ ਕਿਨਾਰਿਆਂ ਨੂੰ ਲੈ ਕੇ ਉਨ੍ਹਾਂ ਨਾਲ ਝਗੜਾ ਕਰਦਾ ਸੀ ਅਤੇ ਅੱਜ ਸਵੇਰੇ 8 ਵਜੇ ਜਦੋਂ ਉਹ ਆਪਣੀ ਜ਼ਮੀਨ 'ਤੇ ਗਏ ਤਾਂ ਸਾਬਕਾ ਫ਼ੌਜੀ ਜਸਵਿੰਦਰ ਨੇ ਆਪਣੇ ਹੋਰ ਸਾਥੀਆਂ ਸਣੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਗ਼ੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਉਸ ਦੇ ਭਤੀਜੇ ਦਿਲਪ੍ਰੀਤ ਅਤੇ ਗਗਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਗ਼ੋਲੀਆਂ ਚੱਲਣ ਤੋਂ ਬਾਅਦ ਜਦੋਂ ਸਾਰੇ ਭੱਜ ਗਏ ਤਾਂ ਮੁਲਜ਼ਮ ਜਸਵਿੰਦਰ ਸਿੰਘ ਉਸ ਦੇ ਭਤੀਜਿਆਂ ਦੀਆਂ ਲਾਸ਼ਾਂ ਨੂੰ ਬੇਰਹਿਮੀ ਨਾਲ ਘੜੀਸ ਕੇ ਆਪਣੇ ਘਰ ਲੈ ਗਿਆ ਜਦੋਂ ਪਿੰਡ ਵਾਲਿਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਲਾਸ਼ਾਂ ਨੂੰ ਘਰ ਦੇ ਬਾਹਰ ਸੁੱਟ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਸ਼ਰਾਬ ਨੂੰ ਲੈ ਕੇ ਫ਼ਾਜ਼ਿਲਕਾ ਦੇ ਡੀ.ਸੀ. ਦਾ ਹੈਰਾਨ ਕਰ ਦੇਣ ਵਾਲਾ ਬਿਆਨ      


author

Gurminder Singh

Content Editor

Related News