48 ਘੰਟਿਆਂ ਤੋਂ ਵੱਧ ਸਮਾਂ ਬੀਤਣ ’ਤੇ ਵੀ ਬਿਆਸ ਦਰਿਆ 'ਚ ਛਾਲ ਮਾਰਨ ਵਾਲੇ ਭਰਾਵਾਂ ਦਾ ਨਹੀਂ ਲੱਗਾ ਥਹੁ-ਪਤਾ

Sunday, Aug 20, 2023 - 04:34 PM (IST)

ਸੁਲਤਾਨਪੁਰ ਲੋਧੀ (ਧੀਰ)-ਜਲੰਧਰ ਦੇ ਥਾਣਾ ਨੰ. 1 ਦੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਜ਼ਲੀਲ ਕਰਨ ’ਤੇ ਦਰਿਆ ਬਿਆਸ ’ਚ ਛਾਲ ਮਾਰਨ ਵਾਲੇ 2 ਸਕੇ ਭਰਾ ਜਸ਼ਨਬੀਰ ਸਿੰਘ ਅਤੇ ਮਾਨਵਜੀਤ ਸਿੰਘ ਢਿੱਲੋਂ ਦਾ 48 ਘੰਟੇ ਬੀਤਣ ’ਤੇ ਵੀ ਕੋਈ ਥਹੁ-ਪਤਾ ਨਹੀਂ ਲੱਗਾ। ਪੁਲਸ ਵੱਲੋਂ ਸ਼ਨੀਵਾਰ ਵੀ ਸਾਰਾ ਦਿਨ ਗੋਤਾਖੋਰਾਂ ਅਤੇ ਐੱਨ. ਆਰ. ਡੀ. ਐੱਫ਼. ਦੀ ਟੀਮਾਂ ਨਾਲ ਸਾਂਝਾ ਆਪ੍ਰੇਸ਼ਨ ਵੀ ਚਲਾਇਆ ਗਿਆ ਪਰ ਕੋਈ ਵੀ ਸਫ਼ਲਤਾ ਨਹੀਂ ਮਿਲੀ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਦਰਿਆ ’ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਗੋਤਾਖੋਰਾਂ ਅਤੇ ਟੀਮਾਂ ਨੂੰ ਸਰਚ ਆਪ੍ਰੇਸ਼ਨ ਚਲਾਉਣ ’ਚ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਦੋਵੇਂ ਨੌਜਵਾਨ ਨਹੀਂ ਮਿਲੇ ਹਨ। ਨੌਜਵਾਨਾਂ ਦੇ ਮਿਲਣ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ. ਨੇ ਕਿਹਾ ਕਿ ਬੀਤੇ ਦਿਨ ਲੜਕੀ ਵਾਲੇ ਮੈਂਬਰਾਂ ਨੂੰ ਬਿਆਨ ਦੇਣ ਲਈ ਥਾਣੇ ਬੁਲਾਇਆ ਸੀ ਪਰ ਉਹ  ਬਿਆਨ ਦੇਣ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਪਹਿਲਾਂ ਦੋਸ਼ ਲਗਾਉਣ ਵਾਲੇ ਦੇ ਬਿਆਨ ਦਰਜ ਹੋਣਗੇ ਫਿਰ ਦੂਸਰੇ ਪੱਖ ਨੂੰ ਵੀ ਬਿਆਨ ਦੇਣ ਲਈ ਬੁਲਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਮੁਤਾਬਕ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ

ਪਿਤਾ ਬੋਲੇ, ਮੈਨੂੰ ਵਾਹਿਗੁਰੂ ’ਤੇ ਪੂਰਾ ਭਰੋਸਾ ਕਿ ਜਲਦ ਘਰ ਵਾਪਸ ਆਉਣਗੇ ਦੋਵੇਂ ਭਰਾ
ਦੋਵੇ ਭਰਾਵਾਂ ਜਸ਼ਨਬੀਰ ਸਿੰਘ ਤੇ ਮਾਨਵਜੀਤ ਸਿੰਘ ਢਿੱਲੋਂ ਵੱਲੋਂ ਬਿਆਸ ਦਰਿਆ ’ਚ ਛਾਲ ਮਾਰਨ ਤੋਂ ਇਸ ਦੁਨੀਆ ਤੋਂ ਚਲੇ ਜਾਣ ਦੀ ਖਬਰਾਂ ਸੁਣਨ ਦੇ ਬਾਵਜੂਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਦੇ ਘਰ ਵਾਪਸ ਆਉਣ ਦੀ ਉਮੀਦ ਹੈ। ਘਰ ’ਚ ਮੌਜੂਦ ਪਿਤਾ ਜਤਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਰਾ ਪਰਿਵਾਰ ਹਾਲੇ ਗਮ ’ਚ ਡੁੱਬਿਆ ਹੋਇਆ ਹੈ। ਸਾਡੇ ਘਰ ਤੋਂ ਦੋਵੇਂ ਨੌਜਵਾਨ ਦੇ ਚਲੇ ਜਾਣ ’ਤੇ ਸਾਡੇ ਹਿਰਦੇ ਵਲੂੰਧਰੇ ਗਏ ਹਨ। ਪਿਤਾ ਨੇ ਰੋਂਦੇ ਹੋਏ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਵਾਹਿਗੁਰੂ ’ਤੇ ਪੂਰਾ ਭਰੋਸਾ, ਕਿ ਦੋਵੇ ਭਰਾ ਜਲਦ ਘਰ ਵਾਪਸ ਆਉਣਗੇ।

ਫਗਵਾੜਾ ’ਚ ਵੀ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰ ਕੇ ਚਰਚਾ ’ਚ ਰਹੇ ਸਨ ਐੱਸ. ਐੱਚ. ਓ. ਨਵਦੀਪ ਸਿੰਘ
ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਨਵਦੀਪ ਸਿੰਘ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕੇ ਹਨ। ਕੋਰੋਨਾ ਕਾਲ ਸਮੇਂ ਫਗਵਾੜਾ ਵਿਖੇ ਵੀ ਇਕ ਗਰੀਬ ਸਬਜ਼ੀ ਵਿਕ੍ਰੇਤਾ ਦੀ ਰੇਹੜੀ ਨੂੰ ‘ਦਬੰਗ’ ਸਟਾਇਲ ’ਚ ਲੱਤ ਮਾਰ ਕੇ ਆਪਣੀ ਵਰਦੀ ਦਾ ਰੋਹਬ ਵਿਖਾਇਆ ਸੀ, ਜਿਸ ਦੀ ਚੌਤਰਫ਼ਾ ਨਿੰਦਾ ਹੋਈ ਸੀ। ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ, ਜੋ ਕਾਫ਼ੀ ਸਮਾਂ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਦਾ ਸੀਨੀਅਰ ਪੁਲਸ ਅਧਿਕਾਰੀਆਂ ਨੇ ਸਖਤ ਐਕਸ਼ਨ ਲਿਆ ਸੀ।

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News