ਪੁਲਸ ਨੇ ਸੜਕ ਕਿਨਾਰੇ ਖੜ੍ਹੀ ਕਾਰ 'ਚੋਂ ਭੈਣ-ਭਰਾ ਨੂੰ ਕੀਤਾ ਗ੍ਰਿਫ਼ਤਾਰ, ਕਰਤੂਤ ਜਾਣ ਹੋਵੋਗੇ ਹੈਰਾਨ

Wednesday, Jul 24, 2024 - 01:25 PM (IST)

ਫਿਲੌਰ (ਭਾਖੜੀ)- ਕਾਰ ’ਚ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਭੈਣ-ਭਰਾ ਨੂੰ ਪੁਲਸ ਨੇ 20 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਲੜਕੀ ਨੇ ਦੱਸਿਆ ਕਿ ਕਾਰ ’ਚ ਉਸ ਦੇ ਨਾਲ ਬੈਠ ਕੇ ਨਸ਼ੇ ਦਾ ਸੇਵਨ ਕਰਨ ਵਾਲਾ ਲੜਕਾ ਉਸ ਦੇ ਸਕੇ ਮਾਮੇ ਦਾ ਮੁੰਡਾ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਸ. ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਛੇੜੀ ਗਈ ਵਿਸ਼ੇਸ਼ ਮੁਹਿੰਮ ’ਚ ਉਨ੍ਹਾਂ ਦੀ ਪੁਲਸ ਪਾਰਟੀ ਹੱਥ ਉਸ ਸਮੇਂ ਸਫਲਤਾ ਲੱਗੀ, ਜਦ ਸਬ-ਇੰਸਪੈਕਟਰ ਅਮਨਦੀਪ ਕੌਰ ਨੈਸ਼ਨਲ ਹਾਈਵੇ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਮਿਲਟਰੀ ਕੈਂਪ ਨੇੜੇ ਸੜਕ ਕਿਨਾਰੇ ਖੜ੍ਹੀ ਬ੍ਰੀਜ਼ਾ ਕਾਰ ਨੰਬਰ ਪੀ.ਬੀ. 36 ਕੇ 7294 ਨੂੰ ਦੇਖਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਮੁਲਾਜ਼ਮ ਪੰਚਾਇਤ ਮੈਂਬਰ ਨਾਲ 'ਚਿੱਟਾ' ਲਾਉਂਦਿਆਂ ਕਾਬੂ! ਵੇਖੋ ਮੌਕੇ ਦੀ ਵੀਡੀਓ

ਸ਼ੱਕ ਪੈਣ ’ਤੇ ਜਦ ਉਸ ਦੀ ਜਾਂਚ ਕੀਤੀ ਤਾਂ ਉਸ ’ਚ ਬੈਠੇ ਲੜਕੇ ਨੇ ਆਪਣਾ ਨਾ ਗੁਰਲੀਨ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਮੇਹਟੀਆਣਾ, ਹੁਸ਼ਿਆਰਪੁਰ ਅਤੇ ਲੜਕੀ ਨੇ ਆਪਣਾ ਨਾਂ ਬਲਵਿੰਦਰ ਕੌਰ ਪਤਨੀ ਰਮਨਦੀਪ ਸਿੰਘ ਵਾਸੀ ਥਾਣਾ ਸਦਰ ਫਗਵਾੜਾ ਦੱਸਿਆ। ਦੋਵੇਂ ਕਾਰ ’ਚ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਹੇ ਸਨ। ਪੁਲਸ ਨੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ, ਇਕ ਲਾਈਟਰ ਅਤੇ ਡਿਜੀਟਲ ਕੰਡਾ ਵੀ ਬਰਾਮਦ ਕੀਤਾ।

ਚੰਡੀਗੜ੍ਹ ਪੀ. ਜੀ. ’ਚ ਰਹਿੰਦੇ ਲੱਗ ਗਈ ਸੀ ਨਸ਼ੇ ਦੀ ਲਤ

ਪੁੱਛਗਿੱਛ ਦੌਰਾਨ ਲੜਕੀ ਨੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ’ਚ ਬਿਊਟੀਸ਼ਨ ਦਾ ਕੋਰਸ ਕਰਨ ਗਈ ਸੀ, ਉਥੇ ਉਹ ਪੀ. ਜੀ. ਵਿਚ ਰਹਿਣ ਲੱਗ ਪਈ। ਉੱਥੇ ਹੋਰ ਵੀ ਲੜਕੀਆਂ ਰਹਿੰਦੀਆਂ ਸਨ, ਜੋ ‘ਚਿੱਟੇ’ ਅਤੇ ਹੈਰੋਇਨ ਵਰਗੇ ਨਸ਼ੇ ਦਾ ਸੇਵਨ ਕਰਦੀਆਂ ਸਨ। ਉਨ੍ਹਾਂ ਦੀ ਸੰਗਤ ’ਚ ਉਹ ਵੀ ਇਸ ਦਾ ਸੇਵਨ ਕਰਨ ਲੱਗ ਗਈ ਅਤੇ ਆਦੀ ਹੋ ਗਈ। ਇਕ ਦਿਨ ਜਦ ਉਸ ਨੂੰ ਨਸ਼ਾ ਨਾ ਮਿਲਿਆ ਤਾਂ ਉਸ ਦਾ ਜਿਸਮ ਬੁਰੀ ਤਰ੍ਹਾਂ ਟੁੱਟਣ ਲੱਗ ਗਿਆ, ਉਸ ਨੂੰ ਯਾਦ ਆਇਆ ਕਿ ਉਸ ਦੇ ਮਾਮੇ ਦਾ ਮੁੰਡਾ ਗੁਰਲੀਨ ਵੀ ਨਸ਼ਾ ਕਰਦਾ ਹੈ। ਉਸ ਨੇ ਭਰਾ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਨਸ਼ੇ ਦੀ ਆਦੀ ਹੋ ਚੁੱਕੀ ਹੈ, ਉਸ ਦੇ ਕੋਲ ਬਿਲਕੁਲ ਵੀ ਨਸ਼ਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣ ਦਹਿਲੇ ਲੋਕ! ਬਾਅਦ 'ਚ ਨਿਕਲੀ ਹੋਰ ਹੀ ਕਹਾਣੀ, ਆਪ ਹੀ ਵੇਖ ਲਓ ਵੀਡੀਓ

ਗੁਰਲੀਨ ਉਸ ਕੋਲ ਨਸ਼ਾ ਲੈ ਕੇ ਆਇਆ ਅਤੇ ਦੋਵਾਂ ਨੇ ਬੈਠ ਕੇ ਨਸ਼ਾ ਕੀਤਾ। ਉਸ ਤੋਂ ਬਾਅਦ ਗੁਰਲੀਨ ਹੀ ਉਸ ਨੂੰ ਨਸ਼ਾ ਲਿਆ ਕੇ ਦਿੰਦਾ ਸੀ। ਹੈਰੋਇਨ ਦਾ ਨਸ਼ਾ ਮਹਿੰਗਾ ਹੋਣ ਕਾਰਨ ਉਹ ਜਿੰਨਾ ਵੀ ਖਰੀਦਦੇ ਸਨ ਉਸ ’ਚੋਂ ਆਪਣੇ ਪੀਣ ਲਈ ਕੱਢ ਕੇ ਬਾਕੀ ਦਾ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਫਿਲੌਰ ਦੇ ਪਿੰਡ ਮੁੱਠੜਾ ਦੇ ਰਹਿਣ ਵਾਲੇ ਸਮੱਗਲਰ ਕੁਲਵਿੰਦਰ ਪੁੱਤਰ ਪ੍ਰਕਾਸ਼ ਰਾਮ ਤੋਂ ਨਸ਼ਾ ਖਰੀਦ ਕੇ ਲਿਆਏ ਸਨ। ਪੁਲਸ ਨੇ ਕਾਰਵਾਈ ਕਰਦੇ ਹੋਏ ਸਮੱਗਲਰ ਕੁਲਵਿੰਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News