ਖੂਨ ਬਣਿਆ ਪਾਣੀ, ਛੋਟੇ ਨੇ ਬੇਰਹਿਮੀ ਨਾਲ ਕਤਲ ਕੀਤਾ ਵੱਡਾ ਭਰਾ

Tuesday, Aug 20, 2024 - 12:15 PM (IST)

ਖੂਨ ਬਣਿਆ ਪਾਣੀ, ਛੋਟੇ ਨੇ ਬੇਰਹਿਮੀ ਨਾਲ ਕਤਲ ਕੀਤਾ ਵੱਡਾ ਭਰਾ

ਲਹਿਰਾਗਾਗਾ (ਜ.ਬ.) : ਹਲਕਾ ਲਹਿਰਾ ਦੇ ਪਿੰਡ ਚੋਟੀਆਂ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਸਕੇ ਵੱਡੇ ਭਰਾ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਹੈ। ਮ੍ਰਿਤਕ ਦੇ ਭਰਾ ਪਾਲਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੋਟੀਆਂ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨ ’ਚ ਦੱਸਿਆ ਕਿ ਸਾਡਾ ਛੋਟਾ ਭਰਾ ਰਿੰਕੂ ਸਿੰਘ ਕੁਆਰਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਆਦੀ ਵੀ ਹੈ, ਮੇਰੇ ਤੋਂ ਛੋਟਾ ਭਰਾ ਜਗਸੀਰ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਚੋਟੀਆਂ ਵਿਖੇ ਰਹਿੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭੱਤਿਆਂ ਲਈ ਕਰੋੜਾਂ ਦੀ ਗਰਾਂਟ ਜਾਰੀ

ਕੁਝ ਦਿਨ ਪਹਿਲਾਂ ਮੇਰੇ ਭਰਾ ਜਗਸੀਰ ਸਿੰਘ ਨਾਲ ਛੋਟੇ ਭਰਾ ਰਿੰਕੂ ਸਿੰਘ ਨੇ ਝਗੜਾ ਕੀਤਾ ਸੀ, ਜਿਸ ਕਾਰਨ ਰਿੰਕੂ ਸਿੰਘ ਮੇਰੇ ਭਰਾ ਜਗਸੀਰ ਸਿੰਘ ਨੂੰ ਕੁੱਟਮਾਰ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸੇ ਰੰਜਿਸ਼ ਕਾਰਨ ਕੱਲ ਮੇਰਾ ਭਰਾ ਜਗਸੀਰ ਸਿੰਘ ਜੋ ਰੋਟੀ-ਪਾਣੀ ਖਾ ਕੇ ਸਾਡੇ ਭਾਈਚਾਰੇ ਦੀ ਸਾਂਝੀ ਧਰਮਸ਼ਾਲਾ ਦੇ ਬਰਾਂਡੇ ’ਚ ਸੌ ਗਿਆ, ਜਿਸ ਮਗਰੋਂ ਮੇਰਾ ਭਰਾ ਰਿੰਕੂ ਸਿੰਘ ਆਪਣੇ ਹੱਥ ’ਚ ਇਕ ਸੋਟੀ ਲੈ ਕੇ ਚਲਾ ਗਿਆ। ਜਿਸ ਨੇ ਜਾਂਦੇ ਸਾਰ ਹੀ ਕਤਲ ਦੇ ਇਰਾਦੇ ਨਾਲ ਮੰਜੇ ’ਤੇ ਪਏ ਜਗਸੀਰ ਸਿੰਘ ਦੇ ਸਿਰ ਅਤੇ ਮੂੰਹ ’ਤੇ ਕਾਫੀ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਜਗਸੀਰ ਸਿੰਘ ਦਾ ਸਿਰ ਅਤੇ ਮੂੰਹ ਕਾਫੀ ਹੱਦ ਤੱਕ ਭੰਨ੍ਹਿਆ ਗਿਆ।

ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਜਹਾਨੋਂ ਤੁਰ ਗਿਆ ਇਕਲੌਤਾ ਪੁੱਤ, ਧਾਹਾਂ ਮਾਰਦੀ ਭੈਣ ਨੇ ਮੋਏ ਭਰਾ ਦੇ ਗੁੱਟ 'ਤੇ ਬੰਨ੍ਹੀ ਰੱਖੜੀ

ਰੌਲਾ ਪਾਉਣ ਉਪਰੰਤ ਮੇਰੇ ਭਰਾ ਰਿੰਕੂ ਸਿੰਘ ਮੌਕੇ ਤੋਂ ਭੱਜ ਗਿਆ। ਬਾਅਦ ’ਚ ਅਸੀਂ ਆਪਣੇ ਭਰਾ ਜਗਸੀਰ ਸਿੰਘ ਨੂੰ ਪਹਿਲਾਂ ਲਹਿਰਾ ਤੇ ਫਿਰ ਸੰਗਰੂਰ ਦਾਖਲ ਕਰਵਾਇਆ ਸੀ, ਜਿੱਥੇ ਜਗਸੀਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਦੂਜੇ ਪਾਸੇ ਥਾਣਾ ਸਦਰ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਜਗਸੀਰ ਸਿੰਘ ਦੇ ਵੱਡੇ ਭਰਾ ਪਾਲਾ ਸਿੰਘ ਦੇ ਬਿਆਨਾਂ ਮੁਤਾਬਕ ਮੁਲਜ਼ਮ ਰਿੰਕੂ ਸਿੰਘ ਖ਼ਿਲਾਫ ਮੁਕੱਦਮਾ ਦਰਜ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News