ਤਰਨਤਾਰਨ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਵਿਆਹ ਤੋਂ ਚਾਰ ਦਿਨ ਪਹਿਲਾਂ ਭਰਾ ਨੇ ਕੀਤਾ ਭੈਣ ਦਾ ਕਤਲ

Friday, Oct 07, 2022 - 06:40 PM (IST)

ਤਰਨਤਾਰਨ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਵਿਆਹ ਤੋਂ ਚਾਰ ਦਿਨ ਪਹਿਲਾਂ ਭਰਾ ਨੇ ਕੀਤਾ ਭੈਣ ਦਾ ਕਤਲ

ਤਰਨਤਾਰਨ (ਰਮਨ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਦੀਨੇਵਾਲ ਵਿਖੇ ਅੱਜ ਇਕ ਭਰਾ ਵੱਲੋਂ ਆਪਣੀ ਸਕੀ ਭੈਣ ਨੂੰ ਉਸ ਦੇ ਚਰਿੱਤਰ ’ਤੇ ਸ਼ੱਕ ਨੂੰ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਲੜਕੀ ਦਾ ਚਾਰ ਦਿਨਾਂ ਬਾਅਦ ਵਿਆਹ ਹੋਣ ਜਾ ਰਿਹਾ ਸੀ ਜਿਸ ਸੰਬੰਧੀ ਘਰ ਵਿਚ ਖ਼ੁਸ਼ੀਆਂ ਅਤੇ ਰੌਣਕਾਂ ਦਾ ਮਾਹੌਲ ਚੀਕ-ਚਿਹਾੜੇ ਵਿਚ ਬਦਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀਨੇਵਾਲ ਦੀ ਨਿਵਾਸੀ ਅਰਵਿਦਰ ਕੌਰ (19) ਪੁੱਤਰੀ ਕਿਰਪਾਲ ਸਿੰਘ ਦਾ ਵਿਆਹ ਘਰਦਿਆਂ ਦੀ ਸਹਿਮਤੀ ਨਾਲ 11 ਅਕਤੂਬਰ ਨੂੰ ਹੋਣ ਜਾ ਰਿਹਾ ਸੀ ਜਿਸ ਸੰਬੰਧੀ ਪਰਿਵਾਰ ਵਿਚ ਖੁਸ਼ੀਆਂ ਭਰਿਆ ਮਾਹੌਲ ਸੀ। ਸ਼ੁੱਕਰਵਾਰ ਸ਼ਾਮ ਜਦੋਂ ਅਰਵਿਦਰ ਕੌਰ ਹੱਥ ਵਿਚ ਲਾਲ ਵੰਗਾਂ ਪਾ ਵਿਚੋਲਿਆਂ ਦੇ ਨਾਲ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਜਾਣ ਲੱਗੀ ਤਾਂ ਅਚਾਨਕ ਉਸਦਾ ਵੱਡਾ ਭਰਾ ਗੁਰਜੰਟ ਸਿੰਘ ਉਸ ਨੂੰ ਬਾਜ਼ਾਰ ਜਾਣ ਤੋਂ ਰੋਕਦੇ ਹੋਏ ਗੁੱਸਾ ਕਰਨ ਲੱਗ ਪਿਆ। ਗੁਰਜੰਟ ਸਿੰਘ ਨੂੰ ਆਪਣੀ ਸਕੀ ਭੈਣ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਉਸ ਨੂੰ ਗਾਲੀ-ਗਲੋਚ ਕਰਨ ਲੱਗਾ। ਸਹਿਮੀ ਹੋਈ ਅਰਵਿਦਰ ਕੌਰ ਜਦੋਂ ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਗੁਆਂਢ ਵਿਚ ਜਾ ਲੁਕ ਗਈ। ਪ੍ਰੰਤੂ ਉਸਦੇ ਜ਼ਾਲਮ ਭਰਾ ਨੇ ਪਿੱਛਾ ਕਰਦੇ ਹੋਏ ਗੁਆਂਢੀਆਂ ਦੇ ਘਰ ਵਿਚ ਦਾਖ਼ਲ ਹੋ ਕੇ ਭੈਣ ਨੂੰ ਪਹਿਲਾਂ ਤੇਜ਼ਧਾਰ ਸੂਏ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਬਾਅਦ ਵਿਚ ਤਲਵਾਰ ਨਾਲ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਦੁਸਹਿਰਾ ਮੇਲੇ ’ਚ ਖੌਫ਼ਨਾਕ ਘਟਨਾ, ਮੌਤ ਦਾ ਝੂਲਾ ਸਾਬਤ ਹੋਈ ‘ਕਿਸ਼ਤੀ’

ਵਾਰਦਾਤ ਦੌਰਾਨ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪਿੰਡ ਵਿਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਰਾਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਕੁੜੀ ਦੇ ਪਿਤਾ ਕਿਰਪਾਲ ਸਿੰਘ ਦੇ ਬਿਆਨਾਂ ’ਤੇ ਭਰਾ ਗੁਰਜੰਟ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News