ਹੈਵਾਨ ਬਣਿਆ ਦਿਓਰ, ਸ਼ਰੇਆਮ ਵੱਢੀ ਮਾਂਵਾਂ ਵਰਗੀ ਭਰਜਾਈ

Friday, Sep 27, 2019 - 06:42 PM (IST)

ਹੈਵਾਨ ਬਣਿਆ ਦਿਓਰ, ਸ਼ਰੇਆਮ ਵੱਢੀ ਮਾਂਵਾਂ ਵਰਗੀ ਭਰਜਾਈ

ਗੋਰਾਇਆ (ਮੁਨੀਸ਼ ਬਾਵਾ) : ਨੇੜਲੇ ਪਿੰਡ ਦੋਸਾਂਝ ਕਲਾਂ ਦੀ ਨਵੀਂ ਅਬਾਦੀ 'ਚ ਦਿਨ ਦਿਹਾੜੇ ਇਕ ਦਿਓਰ ਵੱਲੋਂ ਆਪਣੀ ਭਰਜਾਈ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੋਰਾਇਆ ਕੇਵਲ ਸਿੰਘ ਨੇ ਦੱਸਿਆ ਕਿ 40 ਸਾਲਾ ਮ੍ਰਿਤਕ ਔਰਤ ਜਸਵਿੰਦਰ ਕੌਰ ਜੱਸੀ ਪਤਨੀ ਤਰਸੇਮ ਲਾਲ ਦੀ ਵੱਡੀ ਲੜਕੀ ਪ੍ਰਿਆ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਕਰੀਬ 3 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ 3 ਭੈਣ ਭਰਾ ਹਨ ਜਿਨ੍ਹਾਂ 'ਚ 2 ਲੜਕੀਆਂ 1 ਲੜਕਾ ਹੈ। ਉਸਦਾ ਭਰਾ ਵਿਦੇਸ਼ 'ਚ ਰਹਿੰਦਾ ਹੈ। 

PunjabKesari

ਵੀਰਵਾਰ ਨੂੰ ਉਸਦੀ ਮਾਂ ਜਸਵਿੰਦਰ ਕੌਰ ਉਸਦੇ ਚਾਚੇ ਦੇ ਘਰ ਦੁਪਹਿਰ ਨੂੰ ਗਈ ਸੀ। ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ । ਉਸਦੇ ਚਾਚੇ ਪਵਨ ਕੁਮਾਰ ਪੁੱਤਰ ਬਲਦੇਵ ਰਾਜ ਨੇ ਉਸਦੀ ਮਾਂ 'ਤੇ ਚਾਕੂ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸਦੀ ਮੌਕੇ 'ਤੇ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਚਾਚਾ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁੱਖੀ ਨੇ ਦੱਸਿਆ ਦੋਸ਼ੀ ਖਿਲ਼ਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। 


author

Gurminder Singh

Content Editor

Related News