ਜ਼ਮੀਨ ਲਈ ਸਾਲੇ ਦਾ ਕਤਲ ਕਰਨ ਵਾਲਾ ਜੀਜਾ ਗ੍ਰਿਫਤਾਰ

Monday, Aug 13, 2018 - 04:47 PM (IST)

ਜ਼ਮੀਨ ਲਈ ਸਾਲੇ ਦਾ ਕਤਲ ਕਰਨ ਵਾਲਾ ਜੀਜਾ ਗ੍ਰਿਫਤਾਰ

ਬਟਾਲਾ/ਅਲੀਵਾਲ/ਨਾਨਕਚੱਕ (ਬੇਰੀ, ਸ਼ਰਮਾ, ਬਲਵਿੰਦਰ) : ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਸਾਲੇ ਦੀ ਹੱਤਿਆ ਕਰਨ ਵਾਲੇ ਜੀਜੇ ਨੂੰ ਸਾਥੀ ਸਣੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਖੋਖਰ ਵਾਸੀ ਗੁਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਰਜਿੰਦਰ ਸਿੰਘ ਨੇ ਆਪਣੇ ਸਾਲੇ ਕੁਲਜੀਤ ਸਿੰਘ ਦਾ ਪਤਨੀ ਦੇ ਹਿੱਸੇ ਆਉਂਦੀ ਜ਼ਮੀਨ ਨਾ ਮਿਲਣ ਕਾਰਨ ਕਤਲ ਕਰ ਦਿੱਤਾ ਸੀ ਜਿਸ 'ਤੇ ਪੁਲਸ ਨੇ ਥਾਣੇ ਵਿਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਸ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਸੀ। 
ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਨੂੰ ਉਸਦੇ ਸਾਥੀ ਜੋਬਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਖੋਖਰ ਸਮੇਤ ਪੁਲ ਡਰੇਨ ਪਿੰਡ ਠੱਠਾ ਤੋਂ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ।


Related News