ਧੋਖੇ ਨਾਲ ਭਰਾ ਵੇਚ-ਵੱਟ ਖਾ ਗਿਆ ਭੈਣ ਦਾ ਘਰ, ਅੱਖਾਂ ਸਾਹਮਣੇ ਢਾਹੇ ਜਾ ਰਹੇ ਘਰ ਨੂੰ ਦੇਖ ਧਾਹਾਂ ਮਾਰ ਰੋ ਰਹੀ ਭੈਣ

Sunday, Sep 24, 2023 - 08:58 PM (IST)

ਧੋਖੇ ਨਾਲ ਭਰਾ ਵੇਚ-ਵੱਟ ਖਾ ਗਿਆ ਭੈਣ ਦਾ ਘਰ, ਅੱਖਾਂ ਸਾਹਮਣੇ ਢਾਹੇ ਜਾ ਰਹੇ ਘਰ ਨੂੰ ਦੇਖ ਧਾਹਾਂ ਮਾਰ ਰੋ ਰਹੀ ਭੈਣ

ਲੁਧਿਆਣਾ : ਪਿੰਡ ਗਿੱਲ 'ਚ ਇਕ ਗਰੀਬ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਵਿਧਵਾ ਔਰਤ ਆਪਣੇ 3 ਬੱਚਿਆਂ ਨਾਲ ਘਰ ਵਿੱਚ ਰਹਿੰਦੀ ਹੈ। ਉਸ ਦੇ ਭਰਾ ਨੇ ਉਸ ਨੂੰ ਇਹ ਘਰ ਰਹਿਣ ਲਈ ਦਿੱਤਾ ਸੀ, ਜਿਸ ਦੇ ਔਰਤ ਨੇ ਆਪਣੇ ਭਰਾ ਨੂੰ ਢਾਈ ਲੱਖ ਰੁਪਏ ਇਸ ਮਕਾਨ ਦੇ ਰਾਸ਼ੀ ਵਜੋਂ ਵੀ ਦਿੱਤੇ ਸਨ ਪਰ ਕੁਝ ਸਾਲਾਂ ਬਾਅਦ ਉਸ ਦਾ ਭਰਾ ਆਇਆ ਤੇ ਘਰ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ, ਜਦੋਂਕਿ ਔਰਤ ਨੇ ਬੜੀ ਮਿਹਨਤ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਅਤੇ ਘਰ ਬਣਵਾਇਆ, ਲੱਖਾਂ ਰੁਪਏ ਖਰਚ ਕੀਤੇ ਪਰ ਉਸ ਨੂੰ ਕੋਈ ਮੁਆਵਜ਼ਾ ਦਿੱਤੇ ਬਿਨਾਂ ਉਸ ਦਾ ਘਰ ਢਾਹ ਦਿੱਤਾ ਗਿਆ।

ਇਹ ਵੀ ਪੜ੍ਹੋ : 100 ਸਾਲਾ ਬਜ਼ੁਰਗ ਮਾਤਾ ਨੂੰ ਮੰਜੇ ਨਾਲ ਬੰਨ੍ਹ ਕੇ ਚੋਰ ਕਰ ਗਏ ਵੱਡਾ ਕਾਂਡ

ਪੀੜਤ ਔਰਤ ਨੇ ਦੱਸਿਆ ਕਿ ਪੁਲਸ ਦੀ ਵੀ ਮਿਲੀਭੁਗਤ ਹੈ, ਉਹ ਫ਼ੈਸਲਾ ਕਰਵਾਉਣ ਦੇ ਨਾਂ 'ਤੇ ਉਨ੍ਹਾਂ ਨੂੰ ਥਾਣੇ ਲੈ ਗਈ ਅਤੇ ਪਿੱਛੋਂ ਖਰੀਦਦਾਰ ਦੇ ਮਿਲੀਭੁਗਤ ਤਹਿਤ ਪੂਰੇ ਘਰ ਦੀ ਭੰਨ-ਤੋੜ ਕੀਤੀ। ਉਨ੍ਹਾਂ ਦੇ ਬੱਚਿਆਂ ਦੇ ਸਰਟੀਫਿਕੇਟ, ਹੋਰ ਸਾਮਾਨ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਆਈ ਤੇ ਕਿਹਾ ਕਿ ਉਹ ਜਾਂਚ ਕਰੇਗੀ। ਹਾਲਾਂਕਿ, ਜਦੋਂ ਪੁਲਸ ਨੂੰ ਮਿਲੀਭੁਗਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਸੀਂ ਇਸ ਦੀ ਜਾਂਚ ਕਰਾਂਗੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਵਿਸ਼ੇਸ਼ ਨੋਟਿਸ ਲੈਂਦਿਆਂ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News