ਕਰਤਾਰਪੁਰ: ਗਲਾ ਘੁੱਟ ਕੇ ਭੈਣ ਨੂੰ ਦਰਦਨਾਕ ਮੌਤ ਦੇਣ ਵਾਲਾ ਭਰਾ 24 ਘੰਟਿਆਂ ''ਚ ਗ੍ਰਿਫ਼ਤਾਰ
Saturday, Jul 02, 2022 - 02:38 PM (IST)
ਕਰਤਾਰਪੁਰ (ਸਾਹਨੀ)- ਪਿੰਡ ਬਸਰਾਮਪੁਰ ’ਚ ਹੋਏ ਪ੍ਰਵਾਸੀ ਮਜ਼ਦੂਰ ਦੀ ਪਤਨੀ ਦੇ ਕਤਲ ਕੇਸ ’ਚ ਥਾਣਾ ਕਰਤਾਰਪੁਰ ਦੀ ਪੁਲਸ ਨੇ ਲੋੜੀਂਦੇ ਮੁਲਜ਼ਮ ਨਿਤਿਨ ਨੂੰ 24 ਘੰਟੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਨਿਤਿਨ ਕੁੜੀ ਦਾ ਭਰਾ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਸੁਖਪਾਲ ਸਿੰਘ ਡੀ. ਐੱਸ. ਪੀ., ਸਬ-ਡਿਵੀਜ਼ਨ ਕਰਤਾਰਪੁਰ ਜਲੰਧਰ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਸਬੰਧੀ ਕਰਤਾਰਪੁਰ ਤੋਂ ਬਿਸ਼ਰਾਮਪੁਰ ਪਿੰਡ ’ਚ ਮੌਜੂਦ ਸੀ ਤਾਂ ਮੁਹੰਮਦ ਸੁਭਾਨ ਪੁੱਤਰ ਮੁਹੰਮਦ ਰਬੂਲ ਵਾਸੀ ਪੁਰਾਣਾ ਖੱਗਰਾ ਡੋਰੀ ਬਸਤੀ ਥਾਣਾ ਕਿਸ਼ਨ ਗੰਜ ਜ਼ਿਲ੍ਹਾ ਕਿਸ਼ਨ ਗੰਜ (ਬਿਹਾਰ) ਹਾਲ ਵਾਸੀ ਧਿਆਨ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਬਿਸ਼ਰਾਮਪੁਰ ਥਾਣਾ ਕਰਤਾਰਪੁਰ ਨੇ ਦੱਸਿਆ ਕਿ ਉਸ ਦੀ ਪਤਨੀ ਰਿਤੂ ਦੇ ਭਰਾ ਨਤੀਸ਼ ਕੁਮਾਰ ਪੁੱਤਰ ਬ੍ਰਿਜ ਲਾਲ ਮਹਾਤੋ ਵਾਸੀ ਮਹੋੜਾ ਘਾਟ ਪਰਾਸ ਵਿਚਲਾ ਟੋਲ ਬਿੰਦਤੋਲੀ ਵਾਰਡ ਨੰਬਰ 05 ਅਲੋਲੀ ਥਾਣਾ ਖਗਾੜੀਆ ਬਿਹਾਲ ਹਾਲ ਵਾਸੀ ਪਾੜਾ ਪਿੰਡ ਕਰਤਾਰਪੁਰ ਜੋਕਿ 29 ਜੂਨ ਦੀ ਰਾਤ ਉਨ੍ਹਾਂ ਨੂੰ ਮਿਲਣ ਆਇਆ ਅਤੇ ਸਵੇਰੇ ਨੀਤਸ਼ ਕੁਮਾਰ ਨੇ ਕਥਿਤ ਤੌਰ ’ਤੇ ਉਸ ਦੀ ਪਤਨੀ ਨੂੰ ਉਸ ਦੇ ਸਾਹਮਣੇ ਦੋਵੇਂ ਹੱਥਾਂ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਮੁਹੰਮਦ ਸੁਭਾਨ ਦੇ ਬਿਆਨ 'ਤੇ ਮੁੱਖ ਅਫ਼ਸਰ ਥਾਣਾ ਕਰਤਾਰਪੁਰ ਇੰਸਪੈਕਟਰ ਰਮਨਦੀਪ ਸਿੰਘ ਵੱਲੋਂ ਮੁੱਕਦਮਾ ਨੰਬਰ 114, ਅ/ਧ 302 ਥਾਣਾ ਕਰਤਾਰਪੁਰ ਦਰਜ ਕਰਕੇ ਮੁਲਜ਼ਮ ਨਤੀਸ਼ ਕੁਮਾਰ ਪੁੱਤਰ ਬ੍ਰਿਜ ਲਾਲ ਮਹਾਤੋ ਵਾਸੀ ਮਹੋੜਾ ਘਾਟ ਪਰਾਸ ਵਿਚਲਾ ਟੋਲ ਬਿੰਦਤੋਲੀ ਵਾਰਡ ਨੰਬਰ 05 ਅਲੋਲੀ ਥਾਣਾ ਖਗਾੜੀਆ ਬਿਹਾਲ ਹਾਲ ਵਾਸੀ ਪਾੜਾ ਪਿੰਡ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੀ ਭਾਲ ਸ਼ੁਰੂ ਕੀਤੀ ਤਾਂ ਦੌਰਾਨੇ ਤਫ਼ਤੀਸ਼ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।