ਰੱਖੜੀ ਤੋਂ ਪਹਿਲਾਂ ਉੱਜੜੀਆਂ ਖੁਸ਼ੀਆਂ, ਦਰਦਨਾਕ ਸੜਕ ਹਾਦਸੇ ''ਚ ਭੈਣ-ਭਰਾ ਦੀ ਮੌਤ

Friday, Aug 04, 2017 - 03:30 PM (IST)

ਰੱਖੜੀ ਤੋਂ ਪਹਿਲਾਂ ਉੱਜੜੀਆਂ ਖੁਸ਼ੀਆਂ, ਦਰਦਨਾਕ ਸੜਕ ਹਾਦਸੇ ''ਚ ਭੈਣ-ਭਰਾ ਦੀ ਮੌਤ

ਧੂਰੀ (ਸੰਜੀਵ ਜੈਨ)— ਪੂਰਾ ਦੇਸ਼ ਜਿੱਥੇ ਰੱਖੜੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਕਰਕੇ ਬੈਠਾ ਹੈ, ਉੱਥੇ ਇਸ ਤਿਉਹਾਰ ਤੋਂ ਪਹਿਲਾਂ ਹੀ ਇਕ ਦਰਦਨਾਕ ਸੜਕ ਹਾਦਸੇ ਵਿਚ ਭੈਣ-ਭਰਾ ਦੀ ਮੌਤ ਹੋ ਗਈ। ਇਹ ਹਾਦਸਾ ਧੂਰੀ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਭਸੌੜ ਦੇ ਨਜ਼ਦੀਕ ਵਾਪਰਿਆ। ਮ੍ਰਿਤਕਾਂ ਦੀ ਪਛਾਣ ਕਰਮ ਸਿੰਘ ਅਤੇ ਉਸ ਦੀ ਭੈਣ ਹਰਬੰਸ ਕੌਰ ਉਰਫ ਰਾਣੀ ਵਿਧਵਾ ਗੁਰਚਰਨ ਸਿੰਘ ਦੇ ਤੌਰ 'ਤੇ ਹੋਈ ਹੈ। 
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭੈਣ-ਭਰਾ ਇਕ ਸਕੂਟਰ 'ਤੇ ਸਵਾਰ ਹੋਕੇ ਧੂਰੀ ਵਾਲੀ ਦਿਸ਼ਾ ਤੋਂ ਮਲੇਰਕੋਟਲਾ ਵੱਲ ਨੂੰ ਜਾ ਰਹੇ ਸਨ। ਪਿੰਡ ਭਸੌੜ ਦੇ ਨਜ਼ਦੀਕ ਉਨ੍ਹਾਂ ਦੇ ਸਕੂਟਰ ਨੂੰ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਹੌਂਡਾ ਇਮੇਜ ਨੇ ਟੱਕਰ ਮਾਰ ਦਿੱਤੀ, ਜਿਸ ਨੂੰ ਕਿ ਹਨੀ ਸਿੰਘ ਵਾਸੀ ਰੋਹਤਕ (ਹਰਿਆਣਾ) ਚਲਾ ਰਿਹਾ ਸੀ। ਇਸ ਹਾਦਸੇ 'ਚ ਸਕੂਟਰ ਸਵਾਰ ਦੋਵੇਂ ਭਰਾ-ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਕਾਰ ਡਰਾਈਵਰ ਹਨੀ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ, ਜਿਸ ਨੂੰ ਕਿ ਇਲਾਜ ਵਾਸਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਕਾਰ ਚਾਲਕ ਹਨੀ ਸਿੰਘ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।


Related News